ਵਿਆਹ ਤੋਂ ਪਹਿਲਾਂ ਹੀ ਇਹ ਧਾਕੜ ਖਿਡਾਰੀ ਬਣ ਚੁੱਕੇ ਹਨ ਪਿਤਾ, ਭਾਰਤੀ ਕ੍ਰਿਕਟਰ ਵੀ ਹੈ ਸ਼ਾਮਲ

09/12/2017 7:30:00 PM

ਨਵੀਂ ਦਿੱਲੀ— ਕ੍ਰਿਕਟ ਜਗਤ 'ਚ ਕਈ ਅਜਿਹੇ ਖਿਡਾਰੀ ਹਨ ਜੋ ਵਿਆਹ ਤੋਂ ਪਹਿਲਾਂ ਪਿਤਾ ਬਣ ਚੁੱਕੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਹੀ 3 ਕ੍ਰਿਕਟਰਾਂ ਬਾਰੇ 'ਚ ਦੱਸਾਂਗੇ ਜੋ ਵਿਆਹ ਤੋਂ ਪਹਿਲਾਂ ਹੀ ਪਿਤਾ ਬਣੇ ਸਨ। ਇਸ ਲਿਸਟ 'ਚ ਸਚਿਨ ਦੇ ਦੋਸਤ ਅਤੇ ਸਾਬਕਾ ਭਾਰਤੀ ਖਿਡਾਰੀ ਵੀ ਸ਼ਾਮਲ ਹਨ। ਇਨ੍ਹਾਂ 'ਚ ਕੁਝ ਅਜਿਹੇ ਹਨ ਜਿਨ੍ਹਾਂ ਨੇ ਪਿਤਾ ਬਣਨ ਤੋਂ ਬਾਅਦ ਵਿਆਹ ਵੀ ਕਰਵਾ ਲਿਆ। 
ਆਓ ਜਾਣਦੇ ਹਾਂ ਇਨ੍ਹਾਂ ਬਾਰੇ-
ਵਿਨੋਦ ਕਾਂਬਲੀ


ਭਾਰਤ ਦੇ ਸਾਬਕਾ ਖਿਡਾਰੀ ਵਿਨੋਦ ਕਾਂਬਲੀ ਇਸ ਲਿਸਟ 'ਚ ਸਭ ਤੋਂ 'ਤੇ ਹਨ। ਉਨ੍ਹਾਂ ਦੇ ਦੋ ਵਿਆਹ ਹੋਏ ਹਨ। ਉਨ੍ਹਾਂ ਦੀ ਪਹਿਲੀ ਪਤਨੀ ਦਾ ਨਾਮ ਨੋਏਲਾ ਲੈਵਿਸ ਸੀ, ਜਿਸ ਨੂੰ ਉਹ ਤਲਾਕ ਦੇ ਚੁੱਕੇ ਹਨ। ਇਸ ਤੋਂ ਬਾਅਦ ਉਨ੍ਹਾਂ ਦਾ ਅਫੇਅਰ ਫੈਸ਼ਨ ਮਾਡਲ ਆਂਦਿਰਆ ਹੈਵਿਟ ਨਾਲ ਸ਼ੁਰੂ ਹੋਇਆ। ਉਨ੍ਹਾਂ ਨੇ ਇਸ ਅਫੇਅਰ 'ਚ ਹੀ ਆਂਦਿਰਆ ਨੇ ਇਕ ਬੇਟੇ ਨੂੰ ਜਨਮ ਦਿੱਤਾ ਸੀ, ਪਰ ਇਸ ਤੇ ਤੁਰੰਤ ਬਾਅਦ ਹੀ ਕਾਂਬਲੀ ਨੇ ਆਂਦਿਰਆ ਨਾਲ ਵਿਆਹ ਕਰ ਲਈ ਸੀ।
ਕ੍ਰਿਸ ਗੇਲ


ਵੈਸਟਇੰਡੀਜ਼ ਦੇ ਕ੍ਰਿਸ ਗੇਲ ਦੀ ਵਿਸਫੋਟਕ ਬੱਲੇਬਾਜ਼ੀ ਨੂੰ ਹਰ ਕੋਈ ਜਾਣਦਾ ਹੈ। ਉਹ ਕ੍ਰਿਕਟ ਦੇ ਨਾਲ ਨਾਲ ਆਰਾਮ ਦਾਇਕ ਜ਼ਿੰਦਗੀ ਜੀਉਣਾ ਪਸੰਦ ਕਰਦੇ ਹਨ। ਗੇਲ ਦੀ ਪਤਨੀ ਨਤਾਸ਼ਾ ਨੇ ਵਿਆਹ ਕਰਨ ਤੋਂ ਪਹਿਲਾਂ ਇਕ ਬੱਚੀ ਨੂੰ ਜਨਮ ਦਿੱਤਾ ਸੀ, ਜਿਸ ਦਾ ਨਾਮ ਗੇਲ ਨੇ ਬਲਸ਼ ਰੱਖਿਆ ਹੈ। ਹਾਲਾਂਕਿ ਹੁਣ ਗੇਲ ਨੇ ਨਤਾਸ਼ਾ ਨਾਲ ਵਿਆਹ ਕਰ ਲਿਆ ਹੈ।
ਜੋ ਰੂਟ 


ਇੰਗਲੈਂਡ ਦੇ ਮਹਾਨ ਬੱਲੇਬਾਜ਼ ਅਤੇ ਉਪ ਕਪਤਾਨ ਜੋ ਰੂਟ ਵੀ ਇਸ ਲਿਸਟ 'ਚ ਸ਼ਾਮਲ ਹੈ। ਉਨ੍ਹਾਂ ਨੇ ਹਾਲ ਹੀ 'ਚ ਪਿਤਾ ਬਣਨ ਦਾ ਸੁੱਖ ਹਾਸਲ ਕੀਤਾ ਹੈ। ਹਾਲਾਂਕਿ ਦੱਸ ਦਈਏ ਕਿ ਰੂਟ ਨੇ ਹਾਲੇ ਵਿਆਹ ਨਹੀਂ ਕੀਤਾ ਹੈ ਪਰ ਉਨ੍ਹਾਂ ਦੀ ਪ੍ਰੇਮਿਕਾ ਕੇਰੀ ਕੋਟਰੇਲ ਨੇ ਇਕ ਬੱਚੇ ਨੂੰ ਜਨਮ ਦਿੱਤਾ ਹੈ। ਇਨ੍ਹਾਂ ਦਿਨੋਂ ਦੋਵੇਂ ਆਪਣੇ ਇਸ ਬੱਚੇ ਨਾਲ ਖੁਸ਼ੀ-ਖੁਸੀ ਜ਼ਿੰਦਗੀ ਬਤੀਤ ਕਰ ਰਹੇ ਹਨ।


Related News