ਰੈਫਰੀ ਨੂੰ ਮਾਲਾਮਾਲ ਬਣਾ ਸਕਦੀ ਹੈ ਮਾਰਾਡੋਨਾ ਦੀ 'ਹੈਂਡ ਆਫ ਗੌਡ' ਗੇਂਦ

Friday, Oct 14, 2022 - 01:13 PM (IST)

ਲੰਡਨ — ਵਿਸ਼ਵ ਕੱਪ ਦਾ ਸਾਬਕਾ ਰੈਫਰੀ ਫੁੱਟਬਾਲ ਜਗਤ 'ਚ ਆਪਣੀ ਸਭ ਤੋਂ ਵੱਡੀ ਗਲਤੀ ਦਾ ਫ਼ਾਇਦਾ ਲੈਣ ਵਾਲਾ ਹੈ ਜਿਸ ਨਾਲ ਉਹ ਮਾਲਾਮਾਲ ਬਣ ਸਕਦਾ ਹੈ। ਡਿਆਗੋ ਮਾਰਾਡੋਨਾ ਨੇ 1986 ਦੇ ਵਿਸ਼ਵ ਕੱਪ ਵਿੱਚ ਇੰਗਲੈਂਡ ਖ਼ਿਲਾਫ਼ ਜਿਸ ਗੇਂਦ ਨਾਲ ਮਸ਼ਹੂਰ 'ਹੈਂਡ ਆਫ਼ ਗੌਡ' ਗੋਲ ਕੀਤਾ ਸੀ, ਉਸ ਨੂੰ ਟਿਊਨੀਸ਼ੀਆ ਦੇ ਰੈਫ਼ਰੀ ਨੇ ਨਿਲਾਮੀ ਲਈ ਰੱਖਿਆ ਹੈ। ਇਹ ਰੈਫਰੀ ਉਸ ਮੈਚ ਦਾ ਸੰਚਾਲਨ ਕਰ ਰਿਹਾ ਸੀ ਅਤੇ ਉਹ ਮਾਰਾਡੋਨਾ ਨੂੰ ਆਪਣੇ ਹੱਥ ਨਾਲ ਗੋਲ ਕਰਦੇ ਹੋਏ ਦੇਖਣ ਤੋਂ ਖੁੰਝ ਗਿਆ ਸੀ।

ਇਹ ਵੀ ਪੜ੍ਹੋ : Women's Asia Cup 2022 : ਫਾਈਨਲ 'ਚ ਭਾਰਤ ਤੇ ਸ਼੍ਰੀਲੰਕਾ ਦੀਆਂ ਟੀਮਾਂ ਵਿਚਾਲੇ ਹੋਵੇਗੀ ਟੱਕਰ

ਸਾਬਕਾ ਰੈਫਰੀ ਅਲੀ ਬਿਨ ਨਾਸਰ ਇਸ 36 ਸਾਲ ਪੁਰਾਣੀ ਗੇਂਦ ਦੇ ਮਾਲਕ ਹਨ, ਜਿਸ ਦੀ ਉਹ ਹੁਣ ਨਿਲਾਮੀ ਕਰਨ ਜਾ ਰਹੇ ਹਨ। ਨਿਲਾਮੀਕਰਤਾ ਗ੍ਰਾਹਮ ਬਡ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਇਤਿਹਾਸਕ ਗੇਂਦ ਦੀ ਨਿਲਾਮੀ ਵਿੱਚ  27 ਲੱਖ ਡਾਲਰ ਤੋਂ ਲੈ ਕੇ 33 ਲੱਖ ਡਾਲਰ ਤੱਕ ਮਿਲ ਸਕਦੇ ਹਨ। ਇਸ ਗੇਂਦ ਦੀ ਨਿਲਾਮੀ ਕਤਰ 'ਚ ਹੋਣ ਵਾਲੇ ਵਿਸ਼ਵ ਕੱਪ ਤੋਂ ਚਾਰ ਦਿਨ ਪਹਿਲਾਂ 16 ਨਵੰਬਰ ਨੂੰ ਬ੍ਰਿਟੇਨ 'ਚ ਹੋਵੇਗੀ।

ਉਸ ਮੈਚ ਨਾਲ ਸਬੰਧਤ ਮਾਰਾਡੋਨਾ ਦਾ ਹੋਰ ਸਮਾਨ ਵੀ ਪਿਛਲੇ ਦਿਨੀਂ ਨਿਲਾਮ ਹੋਇਆ ਸੀ, ਜਿਸ ਤੋਂ ਮੋਟੀ ਕਮਾਈ ਹੋਈ ਸੀ। ਉਸ ਮੈਚ ਵਿੱਚ ਮਾਰਾਡੋਨਾ ਨੇ ਜੋ ਕਮੀਜ਼ ਪਾਈ ਸੀ, ਉਹ ਮਈ ਵਿੱਚ ਨਿਲਾਮ ਹੋਈ ਸੀ। ਉਹ ਕਮੀਜ਼ 93 ਲੱਖ ਡਾਲਰ ਵਿੱਚ ਵਿਕ ਗਈ ਸੀ। ਉਸ ਮੈਚ ਵਿੱਚ ਮਾਰਾਡੋਨਾ ਨੇ ਹੈਡਰ ਨਾਲ ਗੋਲ ਕਰਨ ਲਈ ਛਾਲ ਮਾਰੀ ਪਰ ਉਸ ਨੇ ਸਿਰ ਦੀ ਬਜਾਏ ਆਪਣੇ ਹੱਥ ਨਾਲ ਗੋਲ ਕੀਤਾ। ਰੈਫਰੀ ਬਿਨ ਨਾਸਰ ਨੇ ਉਸ ਨੂੰ ਗੋਲ ਦਿੱਤਾ। ਇੰਗਲੈਂਡ ਦੇ ਖਿਡਾਰੀਆਂ ਨੇ ਉਸ ਦਾ ਵਿਰੋਧ ਕੀਤਾ ਪਰ ਰੈਫਰੀ ਉਸ ਦੇ ਫੈਸਲੇ ਤੋਂ ਨਹੀਂ ਹਟਿਆ।

ਇਹ ਵੀ ਪੜ੍ਹੋ : PCA ਪ੍ਰਧਾਨ ਚਾਹਲ ਦੇ ਅਸਤੀਫ਼ੇ ਮਗਰੋਂ ਹਰਭਜਨ ਸਿੰਘ ਨੇ ਕੀਤਾ ਟਵੀਟ, ਕਹੀ ਇਹ ਗੱਲ

ਮਾਰਾਡੋਨਾ ਨੇ ਬਾਅਦ ਵਿੱਚ ਇਸਨੂੰ 'ਹੈਂਡ ਆਫ਼ ਗੌਡ' ਯਾਨੀ ਰੱਬ ਦਾ ਹੱਥ ਨਾਂ ਦਿੱਤਾ ਸੀ। ਉਦੋਂ ਤੋਂ ਗੇਂਦ ਰੈਫਰੀ ਬਿਨ ਨਾਸਰ ਕੋਲ ਸੁਰੱਖਿਅਤ ਹੈ। ਅਰਜਨਟੀਨਾ ਨੇ ਇਹ ਮੈਚ 2-1 ਨਾਲ ਜਿੱਤਿਆ ਅਤੇ ਬਾਅਦ ਵਿੱਚ ਵਿਸ਼ਵ ਕੱਪ ਜਿੱਤ ਲਿਆ। ਇਸ ਟੂਰਨਾਮੈਂਟ ਤੋਂ ਹੀ ਮਾਰਾਡੋਨਾ ਨੂੰ ਵਿਸ਼ਵ ਦੇ ਮਹਾਨ ਖਿਡਾਰੀਆਂ ਵਿੱਚ ਦਰਜਾ ਦਿੱਤਾ ਗਿਆ ਸੀ। ਮਾਰਾਡੋਨਾ ਦੀ ਮੌਤ 2020 ਵਿੱਚ 60 ਸਾਲ ਦੀ ਉਮਰ ਵਿੱਚ ਹੋਈ ਸੀ।

ਬਿਨ ਨਾਸਿਰ ਨੇ ਇਕ ਬਿਆਨ 'ਚ ਕਿਹਾ, 'ਇਹ ਗੇਂਦ ਅੰਤਰਰਾਸ਼ਟਰੀ ਫੁੱਟਬਾਲ ਦੇ ਇਤਿਹਾਸ ਦਾ ਹਿੱਸਾ ਹੈ। ਮੈਨੂੰ ਲੱਗਦਾ ਹੈ ਕਿ ਦੁਨੀਆ ਨਾਲ ਇਸ ਨੂੰ ਸਾਂਝਾ ਕਰਨ ਦਾ ਇਹ ਸਹੀ ਸਮਾਂ ਹੈ।' ਬਿਨ ਨਸੇਰ ਉਸ ਕਮੀਜ਼ ਦੀ ਵੀ ਨਿਲਾਮੀ ਕਰਨਗੇ ਜਿਹੜੀ ਉਨ੍ਹਾਂ ਨੇ ਉਸ ਕੁਆਰਟਰ ਫਾਈਨਲ ਮੈਚ ਦੌਰਾਨ ਪਹਿਨੀ ਸੀ। ਇਨ੍ਹਾਂ ਵਸਤੂਆਂ ਦੀ ਨਿਲਾਮੀ ਨਾਲ ਬਿਨ ਨਾਸਿਰ ਦਾ ਅਮੀਰ ਬਣ ਜਾਣਾ ਯਕੀਨੀ ਹੈ।

ਇਹ ਵੀ ਪੜ੍ਹੋ : ਵਿਸ਼ਨੂੰ ਅਤੇ ਵੈਦੇਹੀ ਫੇਨੇਸਟਾ ਓਪਨ ਦੇ ਕੁਆਰਟਰ ਫਾਈਨਲ ਵਿੱਚ ਪੁੱਜੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News