ਮਾਰਾਡੋਨਾ ਨੇ ਗਿਮਨਾਸੀਆ ਦਾ ਕੋਚ ਅਹੁਦਾ ਛੱਡਿਆ

Wednesday, Nov 20, 2019 - 10:12 PM (IST)

ਮਾਰਾਡੋਨਾ ਨੇ ਗਿਮਨਾਸੀਆ ਦਾ ਕੋਚ ਅਹੁਦਾ ਛੱਡਿਆ

ਬਿਊਨਸ ਆਇਰਸ— ਧਾਕੜ ਫੁੱਟਬਾਲਰ ਡਿਆਗੋ ਮਾਰਾਡੋਨਾ ਨੇ ਅਰਜਨਟੀਨਾ ਦੇ ਸੁਪਰ ਲੀਗਾ ਕਲੱਬ ਗਿਮਨਾਸੀਆ ਲਾ ਪਲਾਟਾ ਦੇ ਪ੍ਰਮੁੱਖ ਕੋਚ ਅਹੁਦੇ ਤੋਂ ਨਿਯੁਕਤੀ ਦੇ 11 ਮਹੀਨਿਆਂ ਬਾਅਦ ਹੀ ਅਸਤੀਫਾ ਦੇ ਦਿੱਤਾ ਹੈ।
ਕਲੱਬ ਦੇ ਮੁਖੀ ਗੈਬ੍ਰੀਏਲ ਪੇਲੇਗ੍ਰਿਨੋ ਨੇ ਹਾਲ ਹੀ ਵਿਚ ਐਲਾਨ ਕੀਤਾ ਸੀ ਕਿ ਉਹ ਕਲੱਬ ਦੀਆਂ ਅਗਲੀਆਂ ਚੋਣਾਂ ਵਿਚ ਖੜ੍ਹਾ ਨਹੀਂ ਹੋਵੇਗਾ, ਜਿਸ ਤੋਂ ਬਾਅਦ 59 ਸਾਲਾ ਫੁੱਟਬਾਲਰ ਨੇ ਵੀ ਆਪਣਾ ਅਹੁਦਾ ਛੱਡਣ ਦਾ ਫੈਸਲਾ ਕਰ ਲਿਆ। ਗੈਬ੍ਰੀਏਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਾਰਾਡੋਨਾ ਨੇ ਕਿਹਾ ਸੀ ਕਿ ਜੇਕਰ ਇਥੇ ਕੋਈ ਏਕਤਾ ਨਹੀਂ ਹੋਵੇਗੀ ਤਾਂ ਉਹ ਕੋਚ ਅਹੁਦਾ ਨਹੀਂ ਸੰਭਾਲੇਗਾ। ਉਸ ਨੇ ਕਿਹਾ, ''ਮੈਂ ਤੇ ਸਪੋਰਟ ਸਟਾਫ ਨੇ ਕਲੱਬ ਨੂੰ ਇਕੱਠਾ ਰੱਖਣ ਦੀ ਕੋਸ਼ਿਸ਼ ਕੀਤੀ ਪਰ ਅਜਿਹਾ ਸੰਭਵ ਨਹੀਂ ਹੋ ਸਕਿਆ। ਚੋਣਾਂ ਇਸ ਹਫਤੇ ਸ਼ਨੀਵਾਰ ਨੂੰ ਹੋਣਗੀਆਂ ਤੇ ਜਿਹੜਾ ਵੀ ਜਿੱਤੇਗਾ, ਉਹ ਨਵੇਂ ਕੋਚ ਦੀ ਚੋਣ ਕਰੇਗਾ।''


author

Gurdeep Singh

Content Editor

Related News