ਭਾਰਤ ’ਚ ਇਨ੍ਹਾਂ ਖੇਡ ਪ੍ਰਤੀਯੋਗਿਤਾਵਾਂ ’ਤੇ ਪਈ ਕੋਰੋਨਾ ਵਾਇਰਸ ਦੀ ਮਾਰ

03/13/2020 12:03:17 PM

ਸਪੋਰਟਸ ਡੈਸਕ— ਸਾਰੀ ਦੁਨੀਆ ਇਸ ਸਮੇਂ ਕੋਰੋਨਾ ਵਾਇਰਸ ਦੀ ਮਾਰ ਹੇਠਾਂ ਹੈ। ਇਸ ਖਤਰਨਾਕ ਬਿਮਾਰੀ ਦੇ ਮਾਮਲੇ ਵਿਸ਼ਵ ਭਰ ’ਚ ਵੱਧ ਰਹੇ ਹਨ। ਕੋਰੋਨਾ ਵਾਇਰਸ ਨੇ ਭਾਰਤ ’ਚ ਵੀ ਤਬਾਹੀ ਮਚਾਈ ਹੈ। ਸਿਹਤ ਮੰਤਰਾਲੇ ਦੇ ਮੁਤਾਬਕ ਦੇਸ਼ ’ਚ ਹੁਣ ਤੱਕ ਕੋਰੋਨਾ ਵਾਇਰਸ ਦੇ 76 ਮਾਮਲਿਆਂ ਦੀ ਪੁਸ਼ਟੀ ਹੋ ​​ਚੁੱਕੀ ਹੈ ਜਦ ਕਿ ਇਹ ਅੰਕੜਾ ਵਿਸ਼ਵ ਭਰ ’ਚ 1,25,293 ਹੈ। ਵਾਇਰਸ ਨੇ ਖੇਡ ਪ੍ਰਤੀਯੋਗਤਾਵਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਹੁਣ ਤੱਕ ਕਈ ਖੇਡ ਪ੍ਰੋਗਰਾਮਾਂ ਨੂੰ ਰੱਦ ਜਾਂ ਮੁਲਤਵੀ ਕਰ ਦਿੱਤਾ ਗਿਆ ਹੈ। ਕੋਰੋਨਾ ਵਾਇਰਸ ਦੇ ਕਾਰਨ ਭਾਰਤ ’ਚ ਪ੍ਰਭਾਵਿਤ ਖੇਡ ਪ੍ਰਤੀਯੋਗਤਾਵਾਂ ’ਤੇ ਇਕ ਨਜ਼ਰ ਪਾਉਂਦੇ ਹਾਂ।PunjabKesari

ਕੋਰੋਨਾ ਵਾਇਰਸ ਦੇ ਕਾਰਨ ਭਾਰਤ ’ਚ ਪ੍ਰਭਾਵਿਤ ਹੋਣ ਵਾਲੀਆਂ ਖੇਡ ਪ੍ਰਤੀਯੋਗਤਾਵਾਂ :-

ਐਥਲੈਟਿਕਸ : ਭੋਪਾਲ ’ਚ 6 ਤੋਂ 8 ਅਪ੍ਰੈਲ ਤਕ ਹੋਣ ਵਾਲੀ ਫੈੱਡਰੇਸ਼ਨ ਕੱਪ ਰਾਸ਼ਟਰੀ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਮੁਲਤਵੀ। 
ਬੈਡਮਿੰਟਨ : ਨਵੀਂ ਦਿੱਲੀ ’ਚ 24 ਤੋਂ 29 ਮਾਰਚ ਵਿਚਾਲੇ ਹੋਣ ਵਾਲਾ ਇੰਡੀਆ ਓਪਨ ਖਾਲੀ ਸਟੇਡੀਅਮ ’ਚ ਖੇਡਿਆ ਜਾਵੇਗਾ।
ਬਾਸਕਟਬਾਲ : ਬੈਂਗਲੁਰੂ ਵਿਚ 18 ਤੋਂ 22 ਮਾਰਚ ਵਿਚਾਲੇ ਹੋਣ ਵਾਲਾ ਫੀਬਾ 3x3 ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਮੁਲਤਵੀ।
PunjabKesariਕ੍ਰਿਕਟ : ਸਰਕਾਰ ਵਲੋਂ ਲਾਈ ਗਈ ਵੀਜ਼ਾ ਪਾਬੰਦੀ ਕਾਰਣ ਇੰਡੀਅਨ ਪ੍ਰੀਮੀਅਰ ਲੀਗ ’ਚ 15 ਅਪ੍ਰੈਲ ਤਕ ਵਿਦੇਸ਼ੀ ਖਿਡਾਰੀ ਉਪਲੱਬਧ ਨਹੀਂ ਰਹਿਣਗੇ।
ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਦੂਜਾ ਤੇ ਤੀਜਾ ਵਨ ਡੇ ਮੈਚ ਖਾਲੀ ਸਟੇਡੀਅਮਾਂ ’ਚ ਖੇਡਿਆ ਜਾਵੇਗਾ।
ਰਣਜੀ ਟਰਾਫੀ ਫਾਈਨਲ ਦੇ ਆਖਰੀ ਦਿਨ ਦੀ ਖੇਡ ਦਰਸ਼ਕਾਂ ਦੇ ਬਿਨਾਂ ਹੋਵੇਗੀ।
ਮੁੰਬਈ ਤੇ ਪੁਣੇ ’ਚ 7 ਤੋਂ 22 ਮਾਰਚ ਤਕ ਚੱਲਣ ਵਾਲੀ ਰੋਡ ਸੇਫਟੀ ਵਰਲਡ ਸੀਰੀਜ਼ ਰੱਦ।
PunjabKesariਫੁੱਟਬਾਲ : ਏ. ਟੀ. ਕੇ. ਤੇ ਚੇਨਈਅਨ ਐੱਫ. ਸੀ. ਵਿਚਾਲੇ ਗੋਆ ਵਿਚ 14 ਮਾਰਚ ਨੂੰ ਹੋਣ ਵਾਲਾ ਇੰਡੀਅਨ ਸੁਪਰ ਲੀਗ ਦਾ ਫਾਈਨਲ ਖਾਲੀ ਸਟੇਡੀਅਮ ’ਚ ਖੇਡਿਆ ਜਾਵੇਗਾ।
ਭਾਰਤ ਤੇ ਕਤਰ ਵਿਚਾਲੇ ਭੁਵਨੇਸ਼ਵਰ ਵਿਚ 26 ਮਾਰਚ ਨੂੰ ਹੋਣ ਵਾਲਾ ਫੀਫਾ ਵਿਸ਼ਵ ਕੱਪ ਕੁਆਲੀਫਾਇਰ ਮੈਚ ਮੁਲਤਵੀ।
ਭਾਰਤ ਤੇ ਅਫਗਾਨਿਸਤਾਨ ਵਿਚਾਲੇ ਕੋਲਕਾਤਾ ’ਚ 9 ਜੂਨ ਨੂੰ ਹੋਣ ਵਾਲਾ ਫੀਫਾ ਵਿਸ਼ਵ ਕੱਪ ਕੁਆਲੀਫਾਇਰ ਮੈਚ ਮੁਲਤਵੀ।
ਆਈਜੋਲ ’ਚ 14 ਤੋਂ 27 ਅਪ੍ਰੈਲ ਵਿਚਾਲੇ ਹੋਣ ਵਾਲੇ ਸੰਤੋਸ਼ ਟਰਾਫੀ ਮੈਚਾਂ ਦਾ ਆਖਰੀ ਗੇੜ ਮੁਲਤਵੀ।
ਆਈ ਲੀਗ ਦੇ ਬਾਕੀ ਬਚੇ 28 ਮੈਚ ਖਾਲੀ ਸਟੇਡੀਅਮਾਂ ’ਚ ਖੇਡੇ ਜਾਣਗੇ।
PunjabKesariਗੋਲਫ : ਗੁਰੂਗ੍ਰਾਮ ’ਚ 19 ਤੋਂ 22 ਮਾਰਚ ਵਿਚਾਲੇ ਹੋਣ ਵਾਲਾ ਇੰਡੀਅਨ ਓਪਨ ਮੁਲਤਵੀ।
ਪੈਰਾ ਖੇਡਾਂ : ਸਾਰੀਆਂ ਰਾਸ਼ਟਰੀ ਤੇ ਰਾਜ ਚੈਂਪੀਅਨਸ਼ਿਪ 15 ਅਪ੍ਰੈਲ ਤਕ ਮੁਲਤਵੀ।
ਨਿਸ਼ਾਨੇਬਾਜ਼ੀ : ਨਵੀਂ ਦਿੱਲੀ ’ਚ 15 ਤੋਂ 25 ਮਾਰਚ ਵਿਚਾਲੇ ਹੋਣ ਵਾਲਾ ਆਈ. ਐੱਸ. ਐੱਸ. ਐੱਫ. ਰਾਈਫਲ, ਪਿਸਟਲ ਤੇ ਸ਼ਾਟਗੰਨ ਵਿਸ਼ਵ ਕੱਪ ਮੁਲਤਵੀ। 


Related News