ਮਨਪ੍ਰੀਤ ਤੇ ਰਾਣੀ ਨੂੰ ਟੋਕੀਓ ਓਲੰਪਿਕ ’ਚ ਭਾਰਤੀ ਹਾਕੀ ਟੀਮਾਂ ਵੱਲੋਂ ਚੰਗੇ ਪ੍ਰਦਰਸ਼ਨ ਦੀ ਉਮੀਦ
Thursday, Apr 15, 2021 - 03:33 AM (IST)
ਨਵੀਂ ਦਿੱਲੀ- ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ ਲੱਗਦਾ ਹੈ ਕਿ ਜੇਕਰ ਉਨ੍ਹਾਂ ਦੀ ਟੀਮ ਆਪਣੀ ਸ਼ਾਨਦਾਰ ਮੌਜੂਦਾ ਫਾਰਮ ਨੂੰ ਜਾਰੀ ਰੱਖਦੀ ਹੈ ਤਾਂ ਉਸ ’ਚ ਇਸ ਸਾਲ ਟੋਕੀਓ ’ਚ ਓਲੰਪਿਕ ਤਮਗੇ ਦੇ 4 ਦਹਾਕਿਆਂ ਦੇ ਸੋਕੇ ਨੂੰ ਖਤਮ ਕਰਨ ਦੀ ਕਾਬਲੀਅਤ ਹੈ। ਭਾਰਤ ਨੇ ਆਪਣੇ 8 ਓਲੰਪਿਕ ਸੋਨ ਤਮਗਿਆਂ ਦਾ ਅੰਤਿਮ ਤਮਗਾ 1980 ਮਾਸਕੋ ਓਲੰਪਿਕ ’ਚ ਜਿੱਤਿਆ ਸੀ, ਜਿਸ ਤੋਂ ਬਾਅਦ ਟੀਮ ਦਾ ਪੱਧਰ ਕਾਫੀ ਤੇਜ਼ੀ ਨਾਲ ਹੇਠਾਂ ਡਿੱਗ ਗਿਆ ਪਰ ਪਿਛਲੇ 2 ਸਾਲਾਂ ’ਚ ਭਾਰਤ ਨੇ ਚੰਗੀ ਤਰੱਕੀ ਕੀਤੀ ਹੈ। ਮਨਪ੍ਰੀਤ ਨੇ 23 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਟੋਕੀਓ ਖੇਡਾਂ ਦੀ 100 ਦਿਨ ਦੀ ਉਲਟੀ ਗਿਣਤੀ ਸ਼ੁਰੂ ਹੋਣ ਮੌਕੇ ਕਿਹਾ,‘‘ਪਹਿਲਾਂ ਤਾਂ, ਕਾਫੀ ਲੰਮੇ ਸਮੇਂ ਬਾਅਦ ਅੰਤਰਰਾਸ਼ਟਰੀ ਹਾਕੀ ਖੇਡਣਾ ਚੰਗਾ ਸੀ।
ਇਹ ਖ਼ਬਰ ਪੜ੍ਹੋ- RCB v SRH : ਗੇਂਦਬਾਜ਼ਾਂ ਦੇ ਦਮ 'ਤੇ ਬੈਂਗਲੁਰੂ ਨੇ ਹੈਦਰਾਬਾਦ ਨੂੰ 6 ਦੌੜਾਂ ਨਾਲ ਹਰਾਇਆ
ਮੈਂ ਪਿਛਲੇ 18 ਮਹੀਨਿਆਂ ’ਚ ਟੀਮ ਦੀ ਤਰੱਕੀ ਤੋਂ ਕਾਫੀ ਖੁਸ਼ ਹਾਂ। ਜੇਕਰ ਅਸੀਂ ਇਸੇ ਤਰ੍ਹਾਂ ਦਾ ਪ੍ਰਦਰਸ਼ਨ ਜਾਰੀ ਰੱਖਦੇ ਹਾਂ ਤਾਂ ਮੈਨੂੰ ਭਰੋਸਾ ਹੈ ਕਿ ਅਸੀਂ ਕਿਸੇ ਵੀ ਟੀਮ ਨੂੰ ਹਰਾ ਸਕਦੇ ਹਾਂ।’’ ਭਾਰਤੀ ਮਹਿਲਾ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੂੰ ਵੀ ਟੋਕੀਓ ’ਚ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ।
ਇਹ ਖ਼ਬਰ ਪੜ੍ਹੋ- ਚਾਹਲ ਨੇ ਬਣਾਇਆ ਵੱਡਾ ਰਿਕਾਰਡ, ਦਿੱਗਜ ਖਿਡਾਰੀਆਂ ਦੀ ਸੂਚੀ 'ਚ ਹੋਇਆ ਸ਼ਾਮਲ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।