ਮਨੀਸ਼ ਪਾਂਡੇ ਦੀ ਧਮਾਕੇਦਾਰ ਪਾਰੀ, ਚੌਕੇ-ਛੱਕਿਆਂ ਨਾਲ ਹੀ ਲਗਾ ਦਿੱਤਾ ਸੈਂਕੜਾ

11/12/2019 2:14:13 PM

ਸਪੋਰਸਟ ਡੈਸਕ— ਅੱਜਕਲ ਦੇਸ਼ 'ਚ ਸੱਯਦ ਮੁਸ਼ਤਾਕ ਅਲੀ ਟਰਾਫੀ ਖੇਡੀ ਜਾ ਰਹੀ ਹਨ। ਜਿਸ 'ਚ ਭਾਰਤੀ ਟੀਮ ਦੇ ਕਈ ਦਿੱਗਜ ਖਿਡਾਰੀ ਵੀ ਖੇਡ ਰਹੇ ਹਨ। ਸੱਯਦ ਮੁਸ਼ਤਾਕ ਅਲੀ ਟਰਾਫੀ 'ਚ ਕਰਨਾਟਕ ਅਤੇ ਸਰਵਿਸਿਜ਼ ਦੇ ਵਿਚਾਲੇ ਇਕ ਮੈਚ ਖੇਡਿਆ ਗਿਆ। ਇਸ ਮੈਚ 'ਚ ਕਰਨਾਟਕ ਦੇ ਕਪਤਾਨ ਮਨੀਸ਼ ਪਾਂਡੇ ਨੇ ਤੂਫਾਨੀ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰ ਸੈਂਕੜਾ ਬਣਾ ਦਿੱਤਾ ਹੈ।

ਮਨੀਸ਼ ਪਾਂਡੇ ਦਾ 44 ਗੇਂਦਾਂ ਤੇ ਤੂਫਾਨੀ ਸੈਂਕੜਾ
ਮਨੀਸ਼ ਪੰਡਿਤ ਨੇ ਸਿਰਫ 44 ਗੇਂਦ 'ਤੇ ਸਰਵਿਸਿਜ਼ ਦੇ ਖਿਲਾਫ ਤੂਫਾਨੀ ਸੈਂਕੜਾ ਲੱਗਾ ਦਿੱਤਾ ਹੈ। ਉਸ ਨੇ ਆਪਣੀ ਟੀਮ ਲਈ 54 ਗੇਂਦਾਂ 'ਤੇ ਕੁੱਲ 129 ਦੌੜਾਂ ਦੀ ਅਜੇਤੂ ਪਾਰੀ ਖੇਡੀ। ਆਪਣੀ ਇਸ ਪਾਰੀ ਦੇ ਦੌਰਾਨ ਉਸ ਨੇ 12 ਚੌਕੇ ਅਤੇ 10 ਛੱਕੇ ਲਗਾਏ ਹਨ। ਇਸ ਦੌਰਾਨ ਉਨ੍ਹਾਂ ਦਾ ਸਟ੍ਰਾਈਕ ਰੇਟ 238.89 ਦਾ ਰਿਹਾ ਹੈ। ਪਾਂਡੇ ਦੀ ਇਸ ਤੂਫਾਨੀ ਪਾਰੀ ਦੇ ਦਮ 'ਤੇ ਕਰਨਾਟਕ ਦੀ ਟੀਮ ਨਿਰਧਾਰਤ 20 ਓਵਰ 'ਚ 3 ਵਿਕਟਾਂ ਦੇ ਨੁਕਸਾਨ 'ਤੇ 250 ਦੌੜਾਂ ਦਾ ਵੱਡਾ ਸਕੋਰ ਬਣਾਉਣ 'ਚ ਕਾਮਯਾਬ ਰਹੀ ਹੈ। ਦਸ ਦੇਈਏ ਕਿ ਪਾਂਡੇ ਨੂੰ ਬੀਤੇ ਐਤਵਾਰ ਨੂੰ ਬੰਗਲਾਦੇਸ਼ ਖਿਲਾਫ ਤੀਜੇ ਟੈਸਟ ਮੈਚ ਦੀ ਪਲੇਇੰਗ ਇਲੈਵਨ 'ਚ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਨੇ ਭਾਰਤੀ ਟੀਮ ਲਈ 13 ਗੇਂਦਾਂ 'ਤੇ 22 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ ਅਤੇ ਭਾਰਤੀ ਟੀਮ ਦੀ ਸੀਰੀਜ਼ ਜਿੱਤ 'ਚ ਅਹਿਮ ਭੂਮਿਕਾ ਨਿਭਾਈ ਸੀ।

ਆਈ. ਪੀ. ਐੱਲ. 'ਚ ਸੈਂਕੜਾ ਲਗਾਉਣ ਵਾਲੇ ਬਣੇ ਸਨ ਪਹਿਲੇ ਕ੍ਰਿਕਟਰ
ਮਨੀਸ਼ ਪਾਂਡੇ ਨੇ ਸਿਰਫ 44 ਗੇਂਦਾਂ 'ਤੇ ਸਰਵਿਸਿਜ਼ ਖਿਲਾਫ ਤੂਫਾਨੀ ਸੈਂਕੜਾ ਲਗਾ ਦਿੱਤਾ ਹੈ। ਉਸ ਨੇ ਆਪਣੀ ਟੀਮ ਲਈ 54 ਗੇਂਦਾਂ 'ਤੇ ਕੁੱਲ 129 ਦੌੜਾਂ ਦੀ ਅਜੇਤੂ ਪਾਰੀ ਖੇਡੀ। ਆਪਣੀ ਇਸ ਪਾਰੀ ਦੇ ਦੌਰਾਨ ਉਨ੍ਹਾਂ ਨੇ 12 ਚੌਕੇ ਅਤੇ 10 ਛੱਕੇ ਲਗਾਏ ਹਨ ਇਸ ਦੌਰਾਨ ਉਨ੍ਹਾਂ ਦਾ ਸਟ੍ਰਾਈਕ ਰੇਟ 238.89 ਦਾ ਰਿਹਾ ਹੈ।

ਸ਼ਾਨਦਾਰ ਰਿਹਾ ਹੈ ਮਨੀਸ਼ ਪਾਂਡੇ ਦਾ ਕ੍ਰਿਕਟ ਕਰੀਅਰ
ਦਸ ਦੇਈਏ ਕਿ ਭਾਰਤੀ ਟੀਮ ਲਈ ਮਨੀਸ਼ ਪਾਂਡੇ ਕੁੱਲ ਅੰਤਰਰਾਸ਼ਟਰੀ 23 ਵਨ-ਡੇ ਮੈਚ ਅਤੇ 30 ਟੀ-20 ਮੈਚ ਖੇਡ ਚੁੱਕਾ ਹੈ। ਆਪਣੇ ਖੇਡੇ 23 ਵਨ-ਡੇ ਮੈਚਾਂ 'ਚ ਉਹ 36.66 ਦੀ ਔਸਤ ਨਾਲ 440 ਦੌੜਾਂ ਬਣਾ ਚੁੱਕਾ ਹੈ। ਉਥੇ ਹੀ ਉਸ ਨੇ ਆਪਣੇ ਖੇਡੇ 32 ਟੀ-20 ਮੈਚਾਂ 'ਚ 39. 13 ਦੀ ਸ਼ਾਨਦਾਰ ਔਸਤ ਨਾਲ 587 ਦੌੜਾਂ ਬਣਾਈਆ ਹਨ। ਭਾਰਤ ਲਈ ਟੀ-20 'ਚ ਖੇਡਦੇ ਹੋਏ ਉਨ੍ਹਾਂ ਦਾ ਸਟ੍ਰਾਈਕ ਰੇਟ 122.8 ਦਾ ਰਿਹਾ ਹੈ।


Related News