ਅੱਜ ਵਤਨ ਪਰਤਣਗੇ ਮਨੀਸ਼ ਨਰਵਾਲ ਤੇ ਸਿੰਘਰਾਜ ਆਡਾਣਾ ਸਮੇਤ 42 ਪੈਰਾਲੰਪਿਕ ਖਿਡਾਰੀ

Monday, Sep 06, 2021 - 03:08 PM (IST)

ਅੱਜ ਵਤਨ ਪਰਤਣਗੇ ਮਨੀਸ਼ ਨਰਵਾਲ ਤੇ ਸਿੰਘਰਾਜ ਆਡਾਣਾ ਸਮੇਤ 42 ਪੈਰਾਲੰਪਿਕ ਖਿਡਾਰੀ

ਨਵੀਂ ਦਿੱਲੀ- ਟੋਕੀਓ ਪੈਰਾਲੰਪਿਕ ’ਚ ਸੋਨੇ ਦਾ ਤਮਗ਼ਾ ਜਿੱਤਣ ਵਾਲੇ ਮਨੀਸ਼ ਨਰਵਾਲ ਤੇ ਚਾਂਦੀ ਤੇ ਕਾਂਸੀ ਦਾ ਤਗਮਾ ਆਪਣੇ ਨਾਂ ਕਰਨ ਵਾਲੇ ਸਿੰਘਰਾਜ ਆਡਾਣਾ ਸਮੇਤ 42 ਖਿਡਾਰੀ ਸੋਮਵਾਰ ਨੂੰ ਵਾਪਸ ਆਉਣਗੇ। ਇਨ੍ਹਾਂ ’ਚ ਸਟਾਫ ਦੇ ਮੈਂਬਰ ਵੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਸ਼ਾਮ 4 ਵਜੇ ਤੋਂ ਬਾਅਦ ਇਹ ਖਿਡਾਰੀ ਦਿੱਲੀ ਸਥਿਤ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਤਰਨਗੇ। ਕੋਰੋਨਾ ਵਾਇਰਸ ਇਨਫੈਕਸ਼ਨ ਦੀ ਵਜ੍ਹਾ ਨਾਲ ਖਿਡਾਰੀ ਦਿੱਲੀ ਏਅਰਪੋਰਟ ’ਤੇ ਉਤਰਨ ਤੋਂ ਬਾਅਦ ਸਿੱਧੇ ਫਰੀਦਾਬਾਦ ਨਹੀਂ ਆਉਣਗੇ। 7 ਤੇ 8 ਸਤੰਬਰ ਨੂੰ ਕੁਆਰੰਟਾਈਨ ਰਹਿਣ ਤੋਂ ਬਾਅਦ ਅਸ਼ੋਕਾ ਹੋਟਲ ਦਿੱਲੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਸਾਰੇ ਮੈਡਲ ਜਿੱਤਣ ਵਾਲਿਆਂ ਨਾਲ ਮੁਲਾਕਾਤ ਦਾ ਪ੍ਰੋਗਰਾਮ ਹੈ।
 


author

Tarsem Singh

Content Editor

Related News