ਮਨੀਸ਼ ਤੇ ਸ੍ਰਿਸ਼ਟੀ ਨੇ ਮਿਕਸਡ ਏਅਰ ਪਿਸਟਲ ਟੀਮ ’ਚ ਸੋਨ ਤਗਮਾ ਜਿੱਤਿਆ
Monday, Jun 02, 2025 - 10:53 AM (IST)

ਚਾਂਗਵੋਨ (ਦੱਖਣੀ ਕੋਰੀਆ)– ਡਬਲਯੂ. ਐੱਸ. ਪੀ. ਐੱਸ. ਵਰਲਡ ਕੱਪ ਦੇ ਦੂਜੇ ਦਿਨ ਐਤਵਾਰ ਨੂੰ ਮਨੀਸ਼ ਨਰਵਾਲ ਤੇ ਸ੍ਰਿਸ਼ਟੀ ਅਰੋੜਾ ਦੀ ਮਿਕਸਡ ਏਅਰ ਪਿਸਟਲ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਮਗਾ ਜਿੱਤਿਆ।
ਅੱਜ ਇੱਥੇ ਪ੍ਰਤੀਯੋਗਿਤਾ ਦੇ ਦੂਜੇ ਦਿਨ ਮਨੀਸ਼ ਤੇ ਸ੍ਰਿਸ਼ਟੀ ਦੀ ਮਿਕਸਡ ਏਅਰ ਪਿਸਟਲ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤੇ ਰੁਦ੍ਰਾਂਸ਼ ਖੰਡੇਲਵਾਲ ਤੇ ਸੁਮੇਧਾ ਪਾਠਕ ਦੀ ਟੀਮ ਨੇ ਕਾਂਸੀ ਤਮਗਾ ਜਿੱਤਿਆ।
ਉੱਥੇ ਹੀ, ਅਵਨੀ ਲੇਖਰਾ ਤੇ ਇਸ਼ਾਂਕ ਆਹੂਜਾ ਦੀ ਆਰ 10 ਮਿਕਸਡ ਟੀਮ ਨੇ 10 ਮੀਟਰ ਏਅਰ ਰਾਈਫਲ ਐੱਸ.ਐੱਚ. 1 ਪ੍ਰਤੀਯੋਗਿਤਾ ਵਿਚ ਕਾਂਸੀ ਤਮਗਾ ਜਿੱਤਿਆ। ਭਾਰਤ ਨੇ ਦਿਨ ਦੇ ਆਖਿਰ ਤੱਕ ਕੁੱਲ 3 ਸੋਨ, 2 ਚਾਂਦੀ ਤੇ 2 ਕਾਂਸੀ ਤਮਗੇ ਜਿੱਤੇ।