ਰੋਮਾਂਚਕ ਮੁਕਾਬਲੇ ’ਚ ਗਵਾਦ ਤੋਂ ਹਾਰਿਆ ਅਭੈ ਸਿੰਘ

Sunday, Apr 26, 2026 - 12:25 PM (IST)

ਰੋਮਾਂਚਕ ਮੁਕਾਬਲੇ ’ਚ ਗਵਾਦ ਤੋਂ ਹਾਰਿਆ ਅਭੈ ਸਿੰਘ

ਨਵੀਂ ਦਿੱਲੀ– ਭਾਰਤ ਦਾ ਅਭੈ ਸਿੰਘ ਜਿਊਰਿਖ ’ਚ ਚੱਲ ਰਹੀ ਪੀ.ਐੱਸ.ਏ. ਗੋਲਡ ਸੈਸ਼ਨ ਦੀ ਪ੍ਰਤੀਯੋਗਿਤਾ ਗ੍ਰਾਸਹੌਪਰ ਕੱਪ ਸਕੂਐਸ਼ ਦੇ ਪੁਰਸ਼ ਕੁਆਰਟਰ ਫਾਈਨਲ ’ਚ ਮਿਸਰ ਦੇ ਸਾਬਕਾ ਵਿਸ਼ਵ ਨੰਬਰ 1 ਖਿਡਾਰੀ ਕਰੀਮ ਗਵਾਦ ਹੱਥੋਂ ਹਾਰ ਗਿਆ।

ਵਿਸ਼ਵ ’ਚ 24ਵੇਂ ਨੰਬਰ ਦੇ ਖਿਡਾਰੀ ਅਭੈ ਨੇ ਪਹਿਲੇ ਸੈੱਟ ’ਚ 0-6 ਨਾਲ ਪਿੱਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਉਸ ਨੂੰ ਟਾਈ-ਬ੍ਰੇਕ ਤੱਕ ਪਹੁੰਚਾਇਆ। ਉਸ ਨੇ ਦੂਜੇ ਸੈੱਟ ’ਚ ਵੀ ਵਿਸ਼ਵ ਦੇ 4 ਨੰਬਰ ਦੇ ਖਿਡਾਰੀ ਨੂੰ ਸਖਤ ਚੁਣੌਤੀ ਦਿੱਤੀ ਪਰ ਮਿਸਰ ਦੇ ਦੂਜਾ ਦਰਜਾ ਪ੍ਰਾਪਤ ਖਿਡਾਰੀ ਨੇ ਆਖਿਰ ’ਚ 12-10 11-9 ਨਾਲ ਮੁਕਾਬਲਾ ਜਿੱਤ ਲਿਆ।

ਅਭੈ ਨੇ ਇਸ ਤੋਂ ਪਹਿਲਾਂ ਟੂਰਨਾਮੈਂਟ ’ਚ ਮਿਸਰ ਦੇ ਵਿਸ਼ਵ ’ਚ 13ਵੇਂ ਨੰਬਰ ਦੇ ਖਿਡਾਰੀ ਅਲੀ ਅਬੂ ਐਲੇਨੇਨ ’ਤੇ ਜਿੱਤ ਦਰਜ ਕਰਕੇ ਪਹਿਲੀ ਵਾਰ ਕਿਸੇ ਪੀ.ਐੱਸ.ਏ. ਗੋਲਡ ਸੈਸ਼ਨ ਦੀ ਪ੍ਰਤੀਯੋਗਿਤਾ ਦੇ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ ਸੀ।


author

Tarsem Singh

Content Editor

Related News