ਭਾਰਤ ਦੇ ਮੰਗੇਸ਼ ਚੰਦਰਨ ਨੇ ਹਾਸਟਿੰਗਸ ਕੌਮਾਂਤਰੀ ਸ਼ਤਰੰਜ ਦਾ ਖਿਤਾਬ ਜਿੱਤਿਆ

Monday, Jan 06, 2020 - 04:30 PM (IST)

ਭਾਰਤ ਦੇ ਮੰਗੇਸ਼ ਚੰਦਰਨ ਨੇ ਹਾਸਟਿੰਗਸ ਕੌਮਾਂਤਰੀ ਸ਼ਤਰੰਜ ਦਾ ਖਿਤਾਬ ਜਿੱਤਿਆ

ਸਪੋਰਟਸ ਡੈਸਕ— ਭਾਰਤ ਦੇ ਪੀ. ਮੰਗੇਸ਼ ਚੰਦਰਨ ਨੇ ਇੰਗਲੈਂਡ ਦੇ ਹਾਸਟਿੰਗਸ 'ਚ 9 ਦੌਰ 'ਚ ਅਜੇਤੂ ਰਹਿੰਦੇ ਹੋਏ ਵੱਕਾਰੀ 95ਵੇਂ ਹਾਸਟਿੰਗਸ ਕੌਮਾਂਤਰੀ ਸ਼ਤਰੰਜ ਕਾਂਗਰਸ ਦਾ ਖਿਤਾਬਤ ਜਿੱਤ ਲਿਆ। ਗ੍ਰੈਂਡਮਾਸਟਰ ਚੰਦਰਨ ਨੇ ਐਤਵਾਰ ਨੂੰ ਆਖਰੀ ਦੌਰ 'ਚ ਹਮਵਤਨ ਗ੍ਰੈਂਡਮਾਸਟਰ ਜੀ. ਏ. ਸਟੇਨੀ ਦੇ ਨਾਲ 33 ਚਾਲ 'ਚ ਡਰਾਅ ਖੇਡਦੇ  ਹੋਏ ਸੰਭਾਵੀ 9 'ਚੋਂ 7.5 ਅੰਕ ਜੁਟਾ ਕੇ ਖਿਤਾਬ ਆਪਣੇ ਨਾਂ ਕੀਤਾ।
PunjabKesari
ਚੰਦਰਨ ਨੇ ਅੱਠਵੇਂ ਦੌਰ 'ਚ ਹਮਵਤਨ ਗ੍ਰੈਂਡਮਾਸਟਰ ਦੀਪ ਸੇਨਗੁਪਤਾ ਨੂੰ ਹਰਾਇਆ ਸੀ। ਸਟੇਨੀ 6.5 ਅੰਕ ਦੇ ਨਾਲ ਛੇਵੇਂ ਸਥਾਨ 'ਤੇ ਰਹੇ ਜਦਕਿ ਭਾਰਤ ਦੀ ਮਹਿਲਾ ਗ੍ਰੈਂਡਮਾਸਟਰ ਆਰ. ਵੈਸ਼ਾਲੀ 6 ਅੰਕ ਦੇ ਨਾਲ 10ਵੇਂ ਸਥਾਨ 'ਤੇ ਰਹੀ। ਦੋ ਹੋਰ ਭਾਰਤੀਆਂ ਦੀਪ ਸੇਨਗੁਪਤਾ ਅਤੇ ਸਵਯਮਸ ਮਿਸ਼ਰਾ ਨੇ ਬਰਾਬਰ 6 ਅੰਕ ਦੇ ਨਾਲ ਕ੍ਰਮਵਾਰ 13ਵਾਂ ਅਤੇ 14ਵਾਂ ਸਥਾਨ ਹਾਸਲ ਕੀਤਾ। ਫ੍ਰਾਂਸ ਦੇ ਰੋਮੇਨ ਐਡਵਰਡ 7 ਅੰਕ ਦੇ ਨਾਲ ਦੂਜੇ ਸਥਾਨ 'ਤੇ ਰਹੇ।


author

Tarsem Singh

Content Editor

Related News