ਅਮਨਦੀਪ ਨੇ ਹੀਰੋ ਮਹਿਲਾ ਪ੍ਰੋ ਗੋਲਫ ਟੂਰ ਦਾ ਚੌਥਾ ਪੜਾਅ ਜਿੱਤਿਆ
Friday, Feb 21, 2020 - 06:45 PM (IST)
ਸਪੋਰਟਸ ਡੈਸਕ— ਭਾਰਤੀ ਗੋਲਫਰ ਅਮਨਦੀਪ ਦਰਾਲ ਨੇ ਸ਼ੁੱਕਰਵਾਰ ਨੂੰ ਹੀਰੋ ਮਹਿਲਾ ਪ੍ਰੋ ਗੋਲਫ ਟੂਰ ਦੇ ਚੌਥੇ ਪੜਾਅ 'ਚੋਂ ਤਿੰਨ ਓਵਰ 73 ਦੇ ਕਾਰਡ ਨਾਲ ਵਾਪਸੀ ਕਰਦੇ ਹੋਏ ਵਾਣੀ ਕਪੂਰ (74) ਨੇ ਤਿੰਨ ਸ਼ਾਟ ਨਾਲ ਪਛਾੜ ਕੇ ਖਿਤਾਬ ਜਿੱਤਿਆ। ਅਮਨਦੀਪ ਨੇ ਪਿਛਲੇ ਸਾਲ ਜੁਲਾਈ 'ਚ ਹੀਰੋ ਟੂਰ 'ਚ ਖਿਤਾਬ ਜਿੱਤਿਆ ਸੀ, ਉਨ੍ਹਾਂ ਦਾ ਕੁਲ ਸਕੋਰ 213 ਰਿਹਾ ਜਦ ਕਿ ਵਾਣੀ ਦਾ ਕੁਲ ਸਕੋਰ 216 ਰਿਹਾ। ਅਮੈਚਿਓਰ ਅਸਮਿਤਾ ਸਤੀਸ਼ ਨੇ 73 ਦਾ ਕਾਰਡ ਬਣਾਇਆ ਜਿਸ ਦੇ ਨਾਲ ਉਹ 218 ਦੇ ਕੁਲ ਸਕੋਰ ਨਾਲ ਤੀਜੇ ਸਥਾਨ 'ਤੇ ਰਹੇ।