ਮੈਨਚੈਸਟਰ ਯੂਨਾਈਟਿਡ ਨੇ ਜਿੱਤ ਦਰਜ ਕਰਕੇ ਚੋਟੀ ਦੇ ਚਾਰ ''ਚ ਪਹੁੰਚਣ ਦੀਆਂ ਸੰਭਾਵਨਾਵਾਂ ਮਜ਼ਬੂਤ ਕੀਤੀਆਂ

Friday, Jan 21, 2022 - 10:38 AM (IST)

ਮੈਨਚੈਸਟਰ ਯੂਨਾਈਟਿਡ ਨੇ ਜਿੱਤ ਦਰਜ ਕਰਕੇ ਚੋਟੀ ਦੇ ਚਾਰ ''ਚ ਪਹੁੰਚਣ ਦੀਆਂ ਸੰਭਾਵਨਾਵਾਂ ਮਜ਼ਬੂਤ ਕੀਤੀਆਂ

ਸਪੋਰਟਸ ਡੈਸਕ- ਮੈਨਚੈਸਟਰ ਯੂਨਾਈਟਿਡ ਨੇ ਐਂਥਨੀ ਇਲਾਂਗਾ, ਮੈਸਨ ਗ੍ਰੀਨਵੁੱਡ ਤੇ ਮਾਰਕਸ ਰਸ਼ਫੋਰਡ ਦੇ ਦੂਜੇ ਹਾਫ਼ 'ਚ ਕੀਤੇ ਗਏ ਗੋਲ ਦੀ ਮਦਦ ਨਾਲ ਬ੍ਰੇਂਟਫੋਰਡ ਨੂੰ 3-1 ਨਾਲ ਹਰਾ ਕੇ ਇੰਗਲਿਸ਼ ਪ੍ਰੀਮੀਅਰ ਲੀਗ (ਈ. ਪੀ. ਐੱਲ.) ਫ਼ੁੱਟਬਾਲ ਪ੍ਰਤੀਯੋਗਿਤਾ ਦੇ ਚੋਟੀ ਦੇ ਚਾਰ 'ਚ ਸ਼ਾਮਲ ਹੋਣ ਦੀਆਂ ਆਪਣੀਆਂ ਸੰਭਾਵਨਾਵਾਂ ਨੂੰ ਮਜ਼ਬੂਤੀ ਦਿੱਤੀ।

ਇਹ ਵੀ ਪੜ੍ਹੋ : ਮੇਦਵੇਦੇਵ ਆਸਟਰੇਲੀਅਨ ਓਪਨ ਦੇ ਤੀਜੇ ਦੌਰ 'ਚ

ਯੂਨਾਈਟਿਡ ਨੇ ਬੁੱਧਵਾਰ ਨੂੰ ਖੇਡੇ ਗਏ ਮੈਚ 'ਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਪਰ ਕ੍ਰਿਸਟੀਆਨੋ ਰੋਨਾਲਡੋ ਬੇਅਸਰ ਰਹੇ ਤੇ ਖੇਡ ਖ਼ਤਮ ਹੋਣ ਤੋਂ 20 ਮਿੰਟ ਪਹਿਲਾਂ ਉਨ੍ਹਾਂ ਦੇ ਸਥਾਨ 'ਤੇ ਦੂਜਾ ਖਿਡਾਰੀ ਉਤਾਰਿਆ ਗਿਆ। ਯੂਨਾਈਟਿਡ ਅਜੇ ਵੀ ਸਤਵੇਂ ਸਥਾਨ 'ਤੇ ਹੈ ਪਰ ਉਹ ਚੌਥੇ ਸਥਾਨ ਦੀ ਟੀਮ ਵੇਸਟ ਹੈਮ ਤੋਂ ਸਿਰਫ਼ ਦੋ ਅੰਕ ਪਿੱਛੇ ਹੈ। ਲੀਗ 'ਚ ਚੋਟੀ 'ਤੇ ਰਹਿਣ ਵਾਲੀਆਂ ਚਾਰ ਟੀਮਾਂ ਚੈਂਪੀਅਨਜ਼ ਲੀਗ ਦੇ ਲਈ ਕੁਆਲੀਫਾਈ ਕਰਦੀਆਂ ਹਨ।

ਇਹ ਵੀ ਪੜ੍ਹੋ : ICC ਨੇ ਚੁਣੀ ਸਾਲ ਦੀ ਸਰਵਸ੍ਰੇਸ਼ਠ ਟੈਸਟ ਟੀਮ, 3 ਭਾਰਤੀ ਕ੍ਰਿਕਟਰਾਂ ਨੂੰ ਮਿਲੀ ਜਗ੍ਹਾ

ਇਕ ਹੋਰ ਮੈਚ 'ਚ ਟੋਟੇਨਹੈਮ ਨੇ ਸਟੀਵਨ ਬਰਗਵਿਨ ਦੇ ਆਖ਼ਰੀ ਦੋ ਮਿੰਟ ਦੇ ਅੰਦਰ ਕੀਤੇ ਗਏ ਦੋ ਗੋਲ ਨਾਲ ਲੀਸਰ ਸਿਟੀ ਨੂੰ 3-2 ਨਾਲ ਹਰਾਇਆ। ਟੋਟੇਨਹੈਮ ਹੈਰੀ ਕੇਨ ਨੇ 38ਵੇਂ ਮਿੰਟ 'ਚ ਕੀਤੇ ਗਏ ਗੋਲ ਦੇ ਬਾਵਜੂਦ ਆਖ਼ਰੀ ਪਲਾਂ ਤਕ 1-2 ਨਾਲ ਪਿੱਛੜ ਰਿਹਾ ਸੀ। ਅਜਿਹੇ 'ਚ ਬਰਗਵਿਨ ਦੇ ਦੂਜੇ ਹਾਫ਼ ਦੇ ਇੰਜੁਰੀ ਟਾਈਮ ਦੇ ਪੰਜਵੇਂ ਤੇ ਸਤਵੇਂ ਮਿੰਟ 'ਚ ਗੋਲ ਕੀਤੇ। ਲੀਸਟਰ ਸਿਟੀ ਵਲੋਂ ਪੈਟਸਨ ਡਕਾ ਨੇ 24ਵੇਂ ਤੇ ਜੇਮਸ ਮੈਡਿਸਨ ਨੇ 76ਵੇਂ ਮਿੰਟ 'ਚ ਗੋਲ ਕੀਤੇ। ਇਸ ਜਿੱਤ ਨਾਲ ਟੋਟੇਨਹੈਮ ਪੰਜਵੇਂ ਸਥਾਨ 'ਤੇ ਪਹੁੰਚ ਗਿਆ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News