ਪੋਗਬਾ ਦੇ ਗੋਲ ਨਾਲ ਮੈਨਚੈਸਟਰ ਯੂਨਾਈਟਿਡ ਕੁਆਰਟਰ ਫਾਈਨਲ ''ਚ
Tuesday, Feb 19, 2019 - 10:34 AM (IST)

ਲੰਡਨ : ਪਾਲ ਪੋਗਬਾ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਮੈਨਚੈਸਟਰ ਯੂਨਾਈਟਿਡ ਨੇ ਚੇਲਸੀ ਨੂੰ 2-0 ਨਾਲ ਹਰਾ ਕੇ ਐੱਫ. ਏ. ਕੱਪ ਫੁੱਟਬਾਲ ਟੂਰਨਾਮੈਂਟ ਦੇ ਕੁਆਰਟਰ-ਫਾਈਨਲ ਵਿਚ ਜਗ੍ਹਾ ਬਣਾਈ। ਸਾਬਕਾ ਚੈਂਪੀਅਨ ਚੇਲਸੀ ਦੀ ਇਸ ਹਾਰ ਦੇ ਨਾਲ ਮੈਨੇਜਰ ਮਾਰਿਜਿਓ ਸਾਰੀ ਦੀ ਬਰਖਾਸਤਗੀ ਦੀ ਸੰਭਾਵਨਾ ਵੱਧ ਗਈ ਹੈ। ਪੋਗਬਾ ਨੇ ਐਂਡਰ ਹਰੇਰਾ ਦੇ ਪਹਿਲੇ ਗੋਲ 'ਚ ਮਦਦ ਕੀਤੀ। ਉਸ ਦੇ ਬਿਹਤਰੀਨ ਕ੍ਰਾਸ ਨੂੰ ਹਰੇਰਾ ਨੇ ਗੋਲ ਵਿਚ ਤਬਦੀਲ ਕੀਤਾ। ਪੋਗਬਾ ਨੇ ਇਸ ਤੋਂ ਬਾਅਦ ਖੁੱਦ ਗੋਲ ਕਰ ਕੇ ਟੀਮ ਦੀ 2-0 ਨਾਲ ਜਿੱਤ ਪੱਕੀ ਕਰ ਦਿੱਤੀ।