ਮੈਨਚੈਸਟਰ ਯੂਨਾਈਟਿਡ ਨੇ FA ਕੱਪ 'ਚ ਐਸਟਨ ਵਿਲਾ ਨੂੰ ਹਰਾਇਆ

Tuesday, Jan 11, 2022 - 08:59 PM (IST)

ਮੈਨਚੈਸਟਰ ਯੂਨਾਈਟਿਡ ਨੇ FA ਕੱਪ 'ਚ ਐਸਟਨ ਵਿਲਾ ਨੂੰ ਹਰਾਇਆ

ਮੈਨਚੈਸਟਰ- ਜ਼ਖਮੀ ਕ੍ਰਿਸਟੀਆਨੋ ਰੋਨਾਲਡੋ ਦੇ ਬਿਨਾਂ ਖੇਡ ਰਹੇ ਮੈਨਚੈਸਟਰ ਯੂਨਾਈਟਿਡ ਨੂੰ ਸੋਮਵਾਰ ਨੂੰ ਇੱਥੇ ਐਸਟਨ ਵਿਲਾ ਦੇ ਵਿਰੁੱਧ ਐੱਫ. ਏ. ਕੱਪ ਫੁੱਟਬਾਲ ਟੂਰਨਾਮੈਂਟ ਦੇ ਤੀਜੇ ਦੌਰ ਦੇ ਮੁਕਾਬਲੇ ਵਿਚ 1-0 ਨਾਲ ਜਿੱਤ ਦੇ ਲਈ ਕਾਫੀ ਸੰਘਰਸ਼ ਕਰਨਾ ਪਿਆ। ਸਕਾਟ ਮੈਕਟੋਮਿਨਾਅ ਨੇ 8ਵੇਂ ਮਿੰਟ ਵਿਚ ਹੀ ਯੂਨਾਈਟਿਡ ਨੂੰ ਬੜ੍ਹਤ ਦਿਵਾ ਦਿੱਤੀ ਜੋ ਅੰਤ ਵਿਚ ਫੈਸਲਾਕੁੰਨ ਸਾਬਤ ਹੋਈ।

ਇਹ ਖ਼ਬਰ ਪੜ੍ਹੋ- NZ v BAN : ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਪਾਰੀ ਦੇ ਅੰਤਰ ਨਾਲ ਹਰਾਇਆ, ਸੀਰੀਜ਼ 'ਚ ਕੀਤੀ ਬਰਾਬਰੀ

PunjabKesari
ਮੈਕਟੋਮਿਨਾਅ ਨੇ ਸਾਥੀ ਮਿਡਫੀਲਡਰ ਫ੍ਰੇਡ ਦੇ ਕ੍ਰਾਸ ਨੂੰ ਹੈੱਡ ਨਾਲ ਗੋਲ ਵਿਚ ਬਦਲਿਆ। ਮੈਨਚੈਸਟਰ ਯੂਨਾਈਟਿਡ ਦੀ ਟੀਮ ਹੁਣ ਚੌਥੇ ਦੌਰ ਦੇ ਮੁਕਾਬਲੇ ਵਿਤ ਅਗਲੇ ਮਹੀਨੇ ਘਰੇਲੂ ਸਟੇਡੀਅਮ 'ਤੇ ਦੂਜੇ ਟੀਅਰ ਦੀ ਟੀਮ ਮਿਡਲਸਬ੍ਰਾ ਨਾਲ ਭਿੜੇਗੀ। ਰੋਨਾਲਡੋ ਸੱਟ ਦੇ ਕਾਰਨ ਇਸ ਮੁਕਾਬਲੇ ਵਿਚ ਨਹੀਂ ਖੇਡ ਸਕੇ, ਜਿਸ ਨੂੰ ਮੈਨੇਜ਼ਰ ਰੇਂਗਨਿਕ ਨੇ ਮਾਮੂਲੀ ਸੱਟ ਕਰਾਰ ਦਿੱਤਾ ਹੈ।

ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਦੇ ਆਲਰਾਊਂਡਰ ਕ੍ਰਿਸ ਮੌਰਿਸ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News