ਮੈਨਚੈਸਟਰ ਯੂਨਾਈਟਿਡ ਤੇ ਚੇਲਸੀ ਨੇ ਡਰਾਅ ਖੇਡਿਆ
Saturday, Apr 30, 2022 - 03:33 PM (IST)

ਮੈਨਚੈਸਟਰ- ਕ੍ਰਿਸਟੀਆਨੋ ਰੋਨਾਲਡੋ ਦੇ ਗੋਲ ਦੀ ਮਦਦ ਨਾਲ ਮੈਨਚੈਸਟਰ ਯੂਨਾਈਟਿਡ ਨੇ ਪ੍ਰੀਮੀਅਰ ਲੀਗ ਫੁੱਟਬਾਲ 'ਚ ਚੇਲਸੀ ਨਾਲ 1-1 ਨਾਲ ਡਰਾਅ ਖੇਡਿਆ। ਚੇਲਸੀ ਲਈ ਮਾਰਕੋਸ ਅਲਾਸੇਂਸੋ ਨੇ 60ਵੇਂ ਮਿੰਟ 'ਚ ਗੋਲ ਕੀਤਾ। ਇਸ ਦੇ 2 ਮਿੰਟ ਬਾਅਦ ਰੋਨਾਲਡੋ ਨੇ ਬਰਾਬਰੀ ਦਾ ਗੋਲ ਦਾਗ਼ਿਆ। ਲੀਗ 'ਚ ਹੁਣ ਤਿੰਨ ਮੈਚ ਹੀ ਬਚੇ ਹਨ ਤੇ ਯੂਨਾਈਟਿਡ ਛੇਵੇਂ ਸਥਾਨ 'ਤੇ ਹੈ। ਚੌਥੇ ਸਥਾਨ 'ਤੇ ਕਾਬਜ਼ ਆਰਸੇਨਲ ਉਨ੍ਹਾਂ ਤੋਂ ਪੰਜ ਅੰਕ ਅੱਗੇ ਹੈ। ਟੋਟੇਨਹਮ ਪੰਜਵੇਂ ਸਥਾਨ 'ਤੇ ਹੈ। ਚੇਲਸੀ ਤੀਜੇ ਸਥਾਨ 'ਤੇ ਹੈ ਤੇ ਉਸ ਦੇ ਆਰਸੇਨਲ ਤੋਂ 6 ਅੰਕ ਜ਼ਿਆਦਾ ਹਨ।