ਮੈਨਚੈਸਟਰ ਸਿਟੀ ਨੇ ਚੈਂਪੀਅਨਸ ਲੀਗ ’ਚ ਸਪੋਰਟਿੰਗ ਨੂੰ 5-0 ਨਾਲ ਦਿੱਤੀ ਕਰਾਰੀ ਮਾਤ

Thursday, Feb 17, 2022 - 01:14 AM (IST)

ਮੈਨਚੈਸਟਰ ਸਿਟੀ ਨੇ ਚੈਂਪੀਅਨਸ ਲੀਗ ’ਚ ਸਪੋਰਟਿੰਗ ਨੂੰ 5-0 ਨਾਲ ਦਿੱਤੀ ਕਰਾਰੀ ਮਾਤ

ਲਿਸਬਨ - ਮੈਨਚੈਸਟਰ ਸਿਟੀ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰ ਕੇ ਚੈਂਪੀਅਨਸ ਲੀਗ ਫੁੱਟਬਾਲ ਟੂਰਨਾਮੈਂਟ ਦੇ ਆਖਰੀ 16 ’ਚ ਸਪੋਰਟਿੰਗ ਨੂੰ 5-0 ਨਾਲ ਕਰਾਰੀ ਮਾਤ ਦੇ ਕੇ ਆਪਣੇ ਵਿਰੋਧੀ ਦੇ ਪ੍ਰਸ਼ੰਸਕਾਂ ਨੂੰ ਵੀ ਤਾੜੀਆਂ ਵਜਾਉਣ ਲਈ ਮਜ਼ਬੂਰ ਕਰ ਦਿੱਤਾ।

PunjabKesari
ਸਿਟੀ ਨੇ ਪਹਿਲੇ ਹਾਫ ’ਚ ਹੀ 4 ਗੋਲ ਦਾਗ ਦਿੱਤੇ ਸਨ, ਜਦ ਫਿਲ ਫੋਡੇਨ ਨੇ ਤੀਜਾ ਗੋਲ ਦਾਗਿਆ ਤਾਂ ਆਪਣੇ ਘਰੇਲੂ ਮੈਦਾਨ ’ਤੇ ਖੇਡ ਰਹੇ ਸਪੋਰਟਿੰਗ ਦੇ ਪ੍ਰਸ਼ੰਸਕਾਂ ਨੇ ਵੀ ਸਿਟੀ ਦੇ ਲਾਜਵਾਬ ਖੇਡ ਦੀ ਪ੍ਰਸ਼ੰਸਾ ਕੀਤੀ। ਸਿਟੀ ਦਾ ਪ੍ਰਦਰਸ਼ਨ ਇੰਨਾ ਵਧੀਆ ਸੀ ਕਿ ਸਪੋਰਟਿੰਗ ਦੇ ਪ੍ਰਸ਼ੰਸਕਾਂ ਨੇ ਪੂਰੇ ਮੈਚ ਦੌਰਾਨ ਉਸ ਦਾ ਆਨੰਦ ਮਾਣਿਆ। ਸਿਟੀ ਵੱਲੋਂ ਗੋਲ ਵਰਖਾ ਦੀ ਸ਼ੁਰੁਆਤ ਸੱਤਵੇਂ ਮਿੰਟ ’ਚ ਰਿਆਦ ਮਹਰੇਜ ਨੇ ਕੀਤੀ। ਰੈਫਰੀ ਨੇ ਰੈਫਰਲ ’ਚ ਲੰਮੀ ਸਮੀਖਿਆ ਤੋਂ ਬਾਅਦ ਹੀ ਇਹ ਗੋਲ ਦਿੱਤਾ। ਬ੍ਰਨਾਂਡੋ ਸਿਲਵਾ ਨੇ 17ਵੇਂ ਅਤੇ 44ਵੇਂ ਮਿੰਟ ’ਚ ਗੋਲ ਕੀਤੇ, ਜਦਕਿ ਫੋਡੇਨ ਨੇ ਇਸ ’ਚ 32ਵੇਂ ਮਿੰਟ ’ਚ ਗੋਲ ਦਾਗਿਆ। ਇਸ ਤਰ੍ਹਾਂ ਸਿਟੀ ਨੇ ਪਹਿਲੇ ਹਾਫ ’ਚ 4-0 ਨਾਲ ਬੜ੍ਹਤ ਹਾਸਲ ਕਰ ਲਈ ਸੀ। ਟੀਮ ਵੱਲੋਂ 5ਵਾਂ ਗੋਲ ਰਹੀਮ ਸਟਰਲਿੰਗ ਨੇ 58ਵੇਂ ਮਿੰਟ ’ਚ ਕੀਤਾ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News