ਮੈਨਚੈਸਟਰ ਸਿਟੀ ਉਲਟਫੇਰ ਦਾ ਸ਼ਿਕਾਰ, ਲਿਵਰਪੂਲ ਨੇ ਬਣਾਈ ਬੜ੍ਹਤ
Sunday, Sep 15, 2019 - 05:26 PM (IST)

ਲੰਡਨ— ਮੈਨਚੈਸਟਰ ਸਿਟੀ ਨੂੰ ਨੋਰਵਿਚ ਤੋਂ ਪ੍ਰੀਮੀਅਰ ਲੀਗ 'ਚ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਲਿਵਰਪੂਲ ਨੇ ਨਿਊਕਾਸਲ ਨੂੰ 3-1 ਨਾਲ ਹਰਾ ਕੇ ਬੋਰਡ 'ਚ ਪੰਜ ਅੰਕ ਦੀ ਬੜ੍ਹਤ ਹਾਸਲ ਕੀਤੀ। ਲਿਵਰਪੂਲ ਦੇ ਪੰਜ ਮੈਚਾਂ 'ਚ 15 ਅੰਕ ਹਨ ਜਦਕਿ ਮੈਨਚੈਸਟਰ ਸਿਟੀ 10 ਅੰਕ ਨੂੰ ਲੈ ਕੇ ਦੂਜੇ ਸਥਾਨ 'ਤੇ ਹੈ। ਟੋਟੇਨਹਮ ਨੇ ਕ੍ਰਿਸਟਲ ਪੈਲੇਸ ਅਤੇ ਚੇਲਸੀ ਵੋਲਵਸ 'ਤੇ ਜਿੱਤ ਹਾਸਲ ਕੀਤੀ। ਮੈਨਚਸੈਟਰ ਯੂਨਾਈਟਿਡ ਨੇ ਲਿਸੇਸਟਰ 'ਤੇ 1-0 ਦੀ ਜਿੱਤ ਨਾਲ ਜ਼ਰੂਰ ਤਿੰਨ ਅੰਕ ਹਾਸਲ ਕੀਤੇ।