ਇਹ ਹਨ 1975 ਤੋਂ 2019 ਤਕ ਵਿਸ਼ਵ ਕੱਪ ਫਾਈਨਲ 'ਮੈਨ ਆਫ ਦਿ ਮੈਚ' ਐਵਾਰਡ ਜਿੱਤਣ ਵਾਲੇ ਖਿਡਾਰੀ

Monday, Jul 15, 2019 - 03:16 AM (IST)

ਇਹ ਹਨ 1975 ਤੋਂ 2019 ਤਕ ਵਿਸ਼ਵ ਕੱਪ ਫਾਈਨਲ 'ਮੈਨ ਆਫ ਦਿ ਮੈਚ' ਐਵਾਰਡ ਜਿੱਤਣ ਵਾਲੇ ਖਿਡਾਰੀ

ਲੰਡਨ— ਵਿਸ਼ਵ ਕੱਪ 2019 ਦੇ ਫਾਈਨਲ 'ਚ ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਪਹਿਲੀ ਵਾਰ ਵਿਸ਼ਵ ਕੱਪ ਜਿੱਤ ਲਿਆ ਹੈ। 214 ਦੌੜਾਂ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੇ ਬੇਨ ਸਟੋਕਸ ਦੇ ਦਮ 'ਤੇ ਮੁਕਾਬਲਾ ਟਾਈ ਕਰਵਾਇਆ। ਸੁਪਰ ਓਵਰ 'ਚ ਵੀ ਮੁਕਾਬਲਾ ਟਾਈ ਰਿਹਾ ਤੇ ਬਾਊਂਡਰੀ ਦੇ ਆਧਾਰ 'ਤੇ ਇੰਗਲੈਂਡ ਜੇਤੂ ਰਿਹਾ। ਫਾਈਨਲ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਦੇ ਲਈ ਬੇਨ ਸਟੋਕਸ ਨੂੰ ਮੈਨ ਆਫ ਦਿ ਦਾ ਐਵਾਰਡ ਦਿੱਤਾ ਗਿਆ। ਵਿਸ਼ਵ ਕੱਪ ਇਤਿਹਾਸ 'ਚ ਹੁਣ ਤਕ ਸਭ ਤੋਂ ਜ਼ਿਆਦਾ ਵਾਰ ਫਾਈਨਲ ਮੁਕਾਬਲਿਆਂ 'ਚ ਆਸਟਰੇਲੀਆ ਦੇ ਖਿਡਾਰੀਆਂ ਨੇ ਮੈਨ ਆਫ ਦਿ ਮੈਚ ਦਾ ਐਵਾਰਡ ਜਿੱਤਿਆ ਹੈ ਤਾਂ ਵੈਸਟਇੰਡੀਜ਼ ਤੇ ਭਾਰਤ ਦੇ ਖਿਡਾਰੀਆਂ ਨੂੰ 2-2 ਵਾਰ ਇਹ ਐਵਾਰਡ ਮਿਲਿਆ ਹੈ।

PunjabKesari
1975 ਤੋਂ ਲੈ ਕੇ 2019 ਤਕ ਫਾਈਨਲ 'ਚ ਮੈਨ ਆਫ ਦਿ ਮੈਚ ਜਿੱਤਣ ਵਾਲੇ ਖਿਡਾਰੀ
1975 ਵਿਸ਼ਵ ਕੱਪ — ਕਲਾਇਡ ਲਾਯਡ, ਵੈਸਟਇੰਡੀਜ਼ (85 ਗੇਂਦਾਂ 'ਚ 102 ਦੌੜਾਂ)
1979 ਵਿਸ਼ਵ ਕੱਪ — ਵਿਵਿਯਨ ਰਿਚਰਡਸ, ਵੈਸਟਇੰਡੀਜ਼ (157 ਗੇਂਦਾਂ 'ਚ ਜੇਤੂ 138 ਦੌੜਾਂ)
1983 ਵਿਸ਼ਵ ਕੱਪ — ਮੋਹਿੰਦਰ ਅਮਰਨਾਥ, ਭਾਰਤ (26 ਦੌੜਾਂ ਤੇ 3 ਵਿਕਟਾਂ)
1987 ਵਿਸ਼ਵ ਕੱਪ — ਡੇਵਿਡ ਬੂਨ, ਆਸਟਰੇਲੀਆ (125 ਗੇਂਦਾਂ 'ਚ 75 ਦੌੜਾਂ)
1992 ਵਿਸ਼ਵ ਕੱਪ — ਵਸੀਮ ਅਕਰਮ, ਪਾਕਿਸਤਾਨ (18 ਗੇਂਦਾਂ 'ਚ 33 ਦੌੜਾਂ ਤੇ 3 ਵਿਕਟਾਂ)
1996 ਵਿਸ਼ਵ ਕੱਪ — ਅਰਵਿੰਦ ਡੀ ਸਿਲਵਾ, ਸ਼੍ਰੀਲੰਕਾ (3 ਵਿਕਟਾਂ ਤੇ 124 ਗੇਂਦਾਂ 'ਚ 107 ਦੌੜਾਂ ਦੀ ਜੇਤੂ ਪਾਰੀ)
1999 ਵਿਸ਼ਵ ਕੱਪ — ਸ਼ੇਨ ਵਾਰਨ, ਆਸਟਰੇਲੀਆ (9 ਓਵਰ 'ਚ 33 ਦੌੜਾਂ 'ਤੇ 4 ਵਿਕਟਾਂ)
2003 ਵਿਸ਼ਵ ਕੱਪ — ਰਿੰਕੀ ਪੋਟਿੰਗ, ਆਸਟਰੇਲੀਆ (121 ਗੇਂਦਾਂ 'ਚ 140 ਦੌੜਾਂ ਦੀ ਜੇਤੂ ਪਾਰੀ)
2007 ਵਿਸ਼ਵ ਕੱਪ — ਐਡਮ ਗਿਲਕ੍ਰਿਸ, ਆਸਟਰੇਲੀਆ (104 ਗੇਂਦਾਂ 'ਚ 149 ਦੌੜਾਂ ਦੀ ਪਾਰੀ)
2011 ਵਿਸ਼ਵ ਕੱਪ — ਮਹਿੰਦਰ ਸਿੰਘ ਧੋਨੀ, ਭਾਰਤ, (79 ਗੇਂਦਾਂ 'ਚ 91 ਦੌੜਾਂ ਦੀ ਜੇਤੂ ਪਾਰੀ)
2015 ਵਿਸ਼ਵ ਕੱਪ — ਜੇਸਨ ਫਾਕਨਰ, ਆਸਟਰੇਲੀਆ (9 ਓਵਰ 'ਚ 36 ਦੌੜਾਂ 'ਤੇ 3 ਵਿਕਟਾਂ)
2019 ਵਿਸ਼ਵ ਕੱਪ — ਬੇਨ ਸਟੋਕਸ, ਇੰਗਲੈਂਡ (98 ਗੇਂਦਾਂ 'ਚ 84 ਦੌੜਾਂ ਦੀ ਜੇਤੂ ਪਾਰੀ)


author

Gurdeep Singh

Content Editor

Related News