ਮਾਲਵਿਕਾ ਨੇ ਮਾਲਦੀਵ ਕੌਮਾਂਤਰੀ ਫਿਊਚਰ ਬੈਡਮਿੰਟਨ ਸੀਰੀਜ਼ ਦਾ ਜਿੱਤਿਆ ਖਿਤਾਬ
Tuesday, Sep 24, 2019 - 11:01 AM (IST)

ਸਪੋਰਟਸ ਡੈਸਕ— ਭਾਰਤੀ ਯੁਵਾ ਸ਼ਟਲਰ ਮਾਲਵਿਕਾ ਬੰਸੋੜ ਨੇ ਮਿਆਂਮਾਰ ਦੀ ਚੋਟੀ ਦਾ ਦਰਜਾ ਪ੍ਰਾਪਤ ਥੇਟ ਹਤਾਰ ਤੁਜਾਰ ਨੂੰ ਸਿੱਧੇ ਗੇਮ 'ਚ ਹਰਾ ਕੇ ਮਾਲਦੀਵ ਕੌਮਾਂਤਰੀ ਫਿਊਚਰ ਬੈਡਮਿੰਟਨ ਸੀਰੀਜ਼ ਦਾ ਖਿਤਾਬ ਜਿੱਤ ਲਿਆ। ਇਹ 18 ਸਾਲਾ ਮਾਲਵਿਕਾ ਦੀ ਪਹਿਲੀ ਕੌਮਾਂਤਰੀ ਟਰਾਫੀ ਹੈ।
ਗੈਰ ਦਰਜਾ ਪ੍ਰਾਪਤ ਮਾਲਵਿਕਾ ਨੇ ਫਾਈਨਲ 'ਚ ਤੁਜਾਰ ਨੂੰ 31 ਮਿੰਟ 'ਚ 21-13, 21-11 ਨਾਲ ਹਰਾਇਆ। ਹੋਰ ਭਾਰਤੀ 'ਚ ਪੁਰਸ਼ ਸਿੰਗਲ 'ਚ ਚੋਟੀ ਦਾ ਦਰਜਾ ਪ੍ਰਾਪਤ ਕੇਵਿਨ ਅਰੋਕੀਆ ਵਾਰਲਟਰ ਫਾਈਨਲ 'ਚ ਥਾਈਲੈਂਡ ਦਾ ਦੂਜਾ ਦਰਜਾ ਪ੍ਰਾਪਤ ਕੇਂਟਾਵਾਟ ਲੀਲਾਵੇਚਾਬੁਤਰ ਤੋਂ 13-21, 14-21 ਨਾਲ ਹਾਰ ਗਏ। ਵੈਭਵ ਅਤੇ ਪ੍ਰਕਾਸ਼ ਰਾਜ ਦੀ ਦੂਜਾ ਦਰਜਾ ਪ੍ਰਾਪਤ ਜੋੜੀ ਥਾਈਲੈਂਡ ਦੇ ਪੱਕਾਪੋਨ ਤੀਰਾਰਾਤਸਾਕੁਲ ਅਤੇ ਪੈਨਿਤਚਾਪੋਨ ਨੂੰ 26 ਮਿੰਟ 'ਚ 21-16, 21-15 ਨਾਲ ਹਰਾ ਕੇ ਚੈਂਪੀਅਨ ਬਣੀ।