ਮਲਿੰਗਾ ਨੇ ਫ੍ਰੈਂਚਾਇਜ਼ੀ ਕ੍ਰਿਕਟ ਨੂੰ ਕਿਹਾ ਅਲਵਿਦਾ, ਬਣਾ ਚੁੱਕੇ ਹਨ ਇਹ ਵੱਡੇ ਰਿਕਾਰਡ
Thursday, Jan 21, 2021 - 02:09 AM (IST)
ਨਵੀਂ ਦਿੱਲੀ- ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਆਗਾਮੀ ਸੈਸ਼ਨ ਲਈ ਮੁੰਬਈ ਇੰਡੀਅਨਜ਼ ਦੇ ਨਾਲ ਕਰਾਰ ਦਾ ਨਵੀਨੀਕਰਣ ਨਾ ਹੋਣ ਤੋਂ ਬਾਅਦ ਫ੍ਰੈਂਚਾਇਜ਼ੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਆਈ. ਪੀ. ਐੱਲ. ਦੇ ਇਤਿਹਾਸ ’ਚ ਸਭ ਤੋਂ ਜ਼ਿਆਦਾ 170 ਵਿਕਟਾਂ ਲੈ ਚੁੱਕੇ ਮਲਿੰਗਾ ਨੇ ਆਪਣੀ ਟੀਮ ਨੂੰ ਇਸ ਮਹੀਨੇ ਦੇ ਸ਼ੁਰੂਆਤ ’ਚ ਹੀ ਆਪਣੇ ਫੈਸਲੇ ਤੋਂ ਜਾਣੂ ਕਰਾਇਆ ਸੀ, ਜਿਸ ਕਾਰਨ ਉਹ ਚੋਣ ਦੇ ਲਈ ਉਪਲੱਬਧ ਨਹੀਂ ਸਨ। ਮੁੰਬਈ ਇੰਡੀਅਨਜ਼ ਨੇ ਇਕ ਬਿਆਨ ’ਚ ਇਹ ਜਾਣਕਾਰੀ ਦਿੱਤੀ। ਮਲਿੰਗਾ ਟੈਸਟ ਅਤੇ ਵਨ ਡੇ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ ਪਰ ਟੀ-20 ਖੇਡਦੇ ਹਨ। ਪਿਛਲੇ ਸਾਲ ਉਨ੍ਹਾਂ ਨੇ ਸ਼੍ਰੀਲੰਕਾ ਦੇ ਲਈ ਟੀ-20 ਵਿਸ਼ਵ ਕੱਪ ਖੇਡਣ ਦੀ ਇੱਛਾ ਜ਼ਾਹਿਰ ਕੀਤੀ ਜੋ ਅਕਤੂਬਰ ਨਵੰਬਰ 2020 ’ਚ ਹੋਣਾ ਸੀ।
ਲਸਿਥ ਮਲਿੰਗਾ ਦੇ ਟੀ-20 ਰਿਕਾਰਡ
ਮਲਿੰਗਾ ਮੁੰਬਈ ਇੰਡੀਅਨਜ਼ ਲਈ 139 ਮੈਚ ਖੇਡੇ ਹਨ।
ਇਕ ਟੀਮ ਦੇ ਲਈ ਸਭ ਤੋਂ ਜ਼ਿਆਦਾ ਵਿਕਟਾਂ- 195 ਵਿਕਟਾਂ
ਇਕ ਟੀਮ ਦੇ ਲਈ ਸਭ ਤੋਂ ਜ਼ਿਆਦਾ 4+ ਵਿਕਟਾਂ— 2 ਵਾਰ ਪੰਜ ਵਿਕਟਾਂ ਅਤੇ 7 ਵਾਰ ਚਾਰ ਵਿਕਟਾਂ
ਇਕ ਟੀਮ ਦੇ ਲਈ ਸਭ ਤੋਂ ਜ਼ਿਆਦਾ ਓਵਰ ਸੁੱਟਣ ਵਾਲੇ ਗੇਂਦਬਾਜ਼- 530 ਓਵਰ
ਦੂਜੇ ਸਭ ਤੋਂ ਜ਼ਿਆਦਾ ਮਿਡਨ ਓਵਰ ਸੁੱਟਣ ਵਾਲੇ ਗੇਂਦਬਾਜ਼- 9 ਓਵਰ
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।