ਟੀ20 ਕੌਮਾਂਤਰੀ ਕ੍ਰਿਕਟ ਦਾ ਸਭ ਤੋਂ ਸਫਲ ਗੇਂਦਬਾਜ਼ ਬਣਿਆ ਮਲਿੰਗਾ
Monday, Sep 02, 2019 - 03:07 AM (IST)

ਕੈਂਡੀ- ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਐਤਵਾਰ ਨੂੰ ਨਿਊਜ਼ੀਲੈਂਡ ਵਿਰੁੱਧ ਪਹਿਲੇ ਟੀ-20 ਕੌਮਾਂਤਰੀ ਮੈਚ ਵਿਚ 99ਵੇਂ ਵਿਕਟ ਦੇ ਨਾਲ ਖੇਡ ਦੇ ਇਸ ਸਵਰੂਪ ’ਚ ਸਭ ਤੋਂ ਸਫਲ ਗੇਂਦਬਾਜ਼ ਬਣ ਗਿਆ। ਮਲਿੰਗਾ ਨੇ ਪਾਕਿਸਤਾਨ ਦੇ ਸ਼ਾਹਿਦ ਅਫਰੀਦੀ ਨੂੰ ਪਛਾੜਿਆ। ਟੈਸਟ ਕ੍ਰਿਕਟ ਤੋਂ 2011 ਵਿਚ ਸੰਨਿਆਸ ਲੈਣ ਵਾਲੇ ਮਲਿੰਗਾ ਨੇ ਨਿਊਜ਼ੀਲੈਂਡ ਦੀ ਪਾਰੀ ਦੇ ਪਹਿਲੇ ਓਵਰ ਵਿਚ ਕੌਲਿਨ ਮੁਨਰੋ ਨੂੰ ਬੋਲਡ ਕਰ ਕੇ 98 ਵਿਕਟਾਂ ਦੀ ਬਰਾਬਰੀ ਕੀਤੀ। ਮਲਿੰਗਾ ਨੇ ਇਸ ਤੋਂ ਬਾਅਦ ਕੌਲਿਨ ਡੀ ਗ੍ਰੈਂਡਹੋਮ ਨੂੰ 44 ਦੌੜਾਂ ਦੇ ਨਿੱਜੀ ਸਕੋਰ ’ਤੇ ਬੋਲਡ ਕਰ ਕੇ ਆਪਣੇ 74ਵੇਂ ਟੀ-20 ਕੌਮਾਂਤਰੀ ਮੈਚ ਵਿਚ ਨਵਾਂ ਰਿਕਾਰਡ ਬਣਾਇਆ। ਪਾਕਿਸਤਾਨ ਦੇ ਸਾਬਕਾ ਕਪਤਾਨ ਅਫਰੀਦੀ ਨੇ 99 ਟੀ-20 ਕੌਮਾਂਤਰੀ ਮੈਚ ਖੇਡੇ।