ਜਲੰਧਰ ਦੀ ਦਿਵਿਆਂਗ ਕੁੜੀ ਮਲਿਕਾ ਹਾਂਡਾ ਲਗਾਤਾਰ ਅੱਠਵੀਂ ਵਾਰ ਰਾਸ਼ਟਰੀ ਸ਼ਤਰੰਜ ਚੈਂਪੀਅਨਸ਼ਿਪ ਜਿੱਤੀ

Tuesday, Aug 02, 2022 - 04:12 PM (IST)

ਜਲੰਧਰ- ਸ਼ਹਿਰ ਦੀ ਦਿਵਿਆਂਗ (ਬੋਲਣ ਅਤੇ ਸੁਣਨ ਤੋਂ ਅਸਮਰੱਥ) ਸ਼ਤਰੰਜ ਚੈਂਪੀਅਨ ਮਲਿਕਾ ਹਾਂਡਾ ਨੇ 27 ਜੁਲਾਈ ਤੋਂ 31 ਜੁਲਾਈ ਤੱਕ ਗੁਜਰਾਤ ਵਿੱਚ ਆਯੋਜਿਤ ਕੀਤੀ ਗਈ ਨੈਸ਼ਨਲ ਚੈਸ ਚੈਂਪੀਅਨਸ਼ਿਪ ਆਫ਼ ਦਿ ਡੈਫ਼ ਵਿੱਚ ਸੋਨ ਤਮਗਾ ਜਿੱਤਿਆ ਹੈ। ਹੁਣ ਉਹ 'ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਫਾਰ ਦਾ ਡੈਫ' ਵਿੱਚ ਦੇਸ਼ ਦੀ ਨੁਮਾਇੰਦਗੀ ਕਰੇਗੀ। ਇਹ ਸਮਾਗਮ ਸਤੰਬਰ ਵਿੱਚ ਪੋਲੈਂਡ ਵਿੱਚ ਹੋਵੇਗਾ। ਇਹ ਲਗਾਤਾਰ ਅੱਠਵੀਂ ਵਾਰ ਹੈ ਜਦੋਂ ਉਸ ਨੇ ਰਾਸ਼ਟਰੀ ਚੈਂਪੀਅਨਸ਼ਿਪ ਜਿੱਤੀ ਹੈ।

ਇਹ ਵੀ ਪੜ੍ਹੋ : CWG 2022 : ਪੰਜਾਬ ਦੀ ਧੀ ਹਰਜਿੰਦਰ ਕੌਰ ਨੇ ਦੇਸ਼ ਦਾ ਨਾਮ ਕੀਤਾ ਰੌਸ਼ਨ, ਵੇਟਲਿਫਟਿੰਗ 'ਚ ਜਿੱਤਿਆ ਕਾਂਸੀ ਦਾ ਤਮਗਾ

ਆਪਣੇ ਪਿਤਾ ਦੀ ਸਿਹਤ ਖ਼ਰਾਬ ਹੋਣ ਕਾਰਨ ਮਲਿਕਾ ਇਸ ਵਾਰ ਹਿੱਸਾ ਲੈਣ ਲਈ ਤਿਆਰ ਨਹੀਂ ਸੀ। ਮਲਿਕਾ ਦੀ ਮਾਂ ਰੇਣੂ ਹਾਂਡਾ ਨੇ ਕਿਹਾ, “ਉਸਨੇ ਬਿਲਕੁਲ ਵੀ ਤਿਆਰੀ ਨਹੀਂ ਕੀਤੀ ਸੀ। ਉਸ ਦੇ ਪਿਤਾ ਦੀ ਸਿਹਤ ਠੀਕ ਨਹੀਂ ਸੀ ਅਤੇ ਮੱਲਿਕਾ ਚਿੰਤਤ ਸੀ ਅਤੇ ਕਿਹਾ ਕਿ ਉਹ ਸਮਾਗਮ ਵਿਚ ਸ਼ਾਮਲ ਹੋਣ ਲਈ ਆਪਣੇ ਪਿਤਾ ਨੂੰ ਨਹੀਂ ਛੱਡੇਗੀ। ਪਰ ਮੈਂ ਅਤੇ ਮੇਰੇ ਪਤੀ ਨੇ ਉਸ ਨੂੰ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਅਤੇ ਹੁਣ ਉਹ ਜਿੱਤ ਗਈ ਹੈ, ”ਮਲਿਕਾ ਦੇ ਪਿਤਾ ਸੁਰੇਸ਼ ਹਾਂਡਾ ਨੇ ਕਿਹਾ ਕਿ ਉਨ੍ਹਾਂ ਲਈ ਆਪਣੀ ਧੀ ਨੂੰ ਜਾ ਕੇ ਪ੍ਰਦਰਸ਼ਨ ਕਰਨ ਲਈ ਮਨਾਉਣਾ ਬਹੁਤ ਔਖਾ ਸੀ। “ਹੁਣ ਜਦੋਂ ਉਹ ਜਿੱਤ ਗਈ ਹੈ, ਮੈਂ ਉਸ ਨੂੰ ਕਿਹਾ ਕਿ ਹੁਣ ਮੈਂ ਬਿਲਕੁਲ ਠੀਕ ਹਾਂ। ਉਸ ਦੇ ਤਮਗ਼ੇ ਨਾਲ ਮੇਰੀ ਸਿਹਤ ਵਿੱਚ ਸੁਧਾਰ ਹੋਇਆ ਹੈ, ”

ਮਲਿਕਾ ਕਈ ਵਾਰ ਪਿਛਲੀ ਸੂਬਾ ਸਰਕਾਰ 'ਤੇ ਨੌਕਰੀ ਨਾ ਦੇਣ 'ਤੇ ਆਪਣਾ ਗੁੱਸਾ ਕੱਢ ਚੁੱਕੀ ਹੈ। ਆਪਣੀ ਜੇਬ ਵਿੱਚ ਇੰਨੀਆਂ ਪ੍ਰਾਪਤੀਆਂ ਹੋਣ ਦੇ ਬਾਵਜੂਦ ਵੀ ਉਹ ਬਿਨਾਂ ਨੌਕਰੀ ਤੋਂ ਹੈ। ਉਸਨੇ ਮਾਨਚੈਸਟਰ ਵਿੱਚ ਹੋਈ ਵਿਸ਼ਵ ਡੈਫ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ। ਉਸਨੇ ਜਾਰਜੀਆ ਵਿੱਚ ਆਯੋਜਿਤ ਕੀਤੇ ਗਏ 43ਵੇਂ ਵਿਸ਼ਵ ਸ਼ਤਰੰਜ FIDE ਓਲੰਪੀਆਡ ਵਿੱਚ ਸਮਰੱਥ ਸਰੀਰ ਵਾਲੇ ਖਿਡਾਰੀਆਂ ਨਾਲ ਵੀ ਮੁਕਾਬਲਾ ਕੀਤਾ ਹੈ।ਇਸ ਦੇ ਬਾਵਜੂਦ ਅਜੇ ਤੱਕ ਕੋਈ ਸਰਕਾਰੀ ਮਦਦ ਨਹੀਂ ਮਿਲੀ।

ਇਹ ਵੀ ਪੜ੍ਹੋ : ਪਾਣੀ ਦੇ ਹੇਠਾਂ ਮੁਕਾਬਲਾ, ਸਮੁੰਦਰ ਵਿਚ ਗੋਤਾ ਲਗਾ ਕੇ ਖੇਡੀ ਸ਼ਤਰੰਜ ਦੀ ਬਾਜ਼ੀ

ਮਲਿਕਾ ਹਾਂਡਾ ਦੇ ਮਾਤਾ-ਪਿਤਾ ਨੇ ਕਿਹਾ ਕਿ ਉਨ੍ਹਾਂ ਦੀ ਧੀ ਨੇ ਕਈ ਸੂਬਾਈ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲੇ ਖੇਡ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ, ਪਰ ਕਿਸੇ ਵੀ ਸਰਕਾਰ ਨੇ ਉਸ ਦੀ ਕੋਈ ਮਦਦ ਨਹੀਂ ਕੀਤੀ।“ ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਨੋਟਿਸ ਲੈਣਗੇ। ਅਸੀਂ ਉਸ ਨੂੰ ਮਿਲਣ ਦੀ ਯੋਜਨਾ ਬਣਾ ਰਹੇ ਹਾਂ। ”

ਨੋਟ : ਇਸ ਖ਼ਬਰ ਬਾਰੇ ਕੀ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News