ਭਾਰਤ ਰਤਨ ਲਈ ਮੇਜਰ ਧਿਆਨਚੰਦ ਦੀ ਅਣਦੇਖੀ ਤੋਂ ਹਾਕੀ ਦੇ ਧਾਕੜ ਦੁਖੀ

Monday, Jan 28, 2019 - 01:41 AM (IST)

ਭਾਰਤ ਰਤਨ ਲਈ ਮੇਜਰ ਧਿਆਨਚੰਦ ਦੀ ਅਣਦੇਖੀ ਤੋਂ ਹਾਕੀ ਦੇ ਧਾਕੜ ਦੁਖੀ

ਨਵੀਂ ਦਿੱਲੀ- ਇਕ ਵਾਰ ਫਿਰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਲਈ ਮੇਜਰ ਧਿਆਨਚੰਦ ਦੀ ਅਣਦੇਖੀ ਹੋਣ ਤੋਂ ਦੁਖੀ ਹਾਕੀ ਧਾਕੜਾਂ ਨੇ ਕਿਹਾ ਕਿ ਭਾਰਤ ਨੂੰ ਖੇਡ ਮੈਪ 'ਤੇ ਪਛਾਣ ਦਿਵਾਉਣ ਵਾਲੀ ਖੇਡ ਦੇ ਖਿਡਾਰੀ ਨੂੰ ਇਸ ਤਰ੍ਹਾਂ ਅੱਖੋਂ ਪਰੋਖੇ ਕਰਨਾ 'ਮੰਦਭਾਗਾ' ਹੈ।
ਪਿਛਲੀ ਯੂ. ਪੀ. ਏ. ਸਰਕਾਰ ਨੇ 2014 ਵਿਚ ਭਾਰਤ ਰਤਨ ਲਈ ਖੇਡ ਖੇਤਰ ਨੂੰ ਵੀ ਵੱਖ-ਵੱਖ ਸ਼੍ਰੇਣੀਆਂ ਵਿਚ ਸ਼ਾਮਲ ਕੀਤਾ। ਖੇਡਾਂ ਵਿਚ ਹਾਲਾਂਕਿ ਪਹਿਲਾ ਤੇ ਹੁਣ ਤਕ ਦਾ ਇਕਲੌਤਾ ਭਾਰਤ ਰਤਨ ਚੈਂਪੀਅਨ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਦਿੱਤਾ ਗਿਆ ਹੈ। ਧਿਆਨਚੰਦ ਦੇ ਬੇਟੇ ਅਸ਼ੋਕ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ ਹੁਣ ਉਮੀਦ ਹੀ ਛੱਡ ਦਿੱਤੀ ਹੈ।
 


Related News