ਮਹੇਸ਼ ਨੂੰ ਸੇਕਿਸੁਈ ਓਪਨ ਸਕਵੇਸ਼ ਦਾ ਖਿਤਾਬ

05/26/2019 2:36:57 PM

ਸਪੋਰਟ ਡੈਸਕ— ਭਾਰਤ ਦੇ ਮਹੇਸ਼ ਮੰਗਾਵਾਂਕਰ ਨੇ ਇਹ ਪੀ. ਐੱਸ. ਏ. ਚੈਲੇਂਜਰ ਟੂਰ ਸੇਕਿਸੁਈ ਓਪਨ ਸਕਵੇਸ਼ ਟੂਰਨਾਮੈਂਟ 'ਚ ਦੂਜੀ ਵਾਰ ਖਿਤਾਬ ਜਿੱਤਿਆ। ਮਹੇਸ਼ ਨੇ ਸ਼ਨਿਵਾਰ ਦੀ ਰਾਤ ਨੂੰ ਖੇਡੇ ਗਏ ਫਾਈਨਲ 'ਚ ਸ਼ਾਨਦਾਰ ਖੇਡ ਦਿਖਾਇਆ ਤੇ ਸਪੇਨ ਦੇ ਤੀਜਾ ਦਰਜਾ ਹਾਸਲ ਬਰਨਾਟ ਨੂੰ ਚਾਰ ਗੇਮਾਂ 'ਚ 11-9, 3-11, 11-5, 11-5 ਨਾਲ ਹਰਾ ਕੇ ਆਪਣਾ ਅੱਠਵਾਂ ਪੀ. ਐੱਸ. ਏ ਖਿਤਾਬ ਜਿੱਤਿਆ। ਇਹ ਮੈਚ 48 ਮਿੰਟ ਤੱਕ ਚੱਲਿਆ। ਸਵਿਟਜ਼ਰਲੈਂਡ ਨਾਲ ਮਹੇਸ਼ ਦੀਆਂ ਕੁਝ ਯਾਦਾਂ ਜੁੜੀਆਂ ਹੋਈਆਂ ਹਨ। ਉਨ੍ਹਾਂ ਨੇ ਤਿੰਨ ਸਾਲ ਪਹਿਲਾ ਪਹਿਲੀ ਵਾਰ ਖਿਤਾਬ ਜਿੱਤਿਆ ਸੀ।


Related News