5 ਸਾਲ ਦੀ ਉਮਰ ’ਚ ਬਰਾਂਡ ਅੰਬੈਸਡਰ ਬਣੀ ਧੋਨੀ ਦੀ ਧੀ ਜੀਵਾ, ਕਰੇਗੀ ਇਹ ਵਿਗਿਆਪਨ, ਵੇਖੋ ਵੀਡੀਓ
Tuesday, Jan 05, 2021 - 12:40 PM (IST)
![5 ਸਾਲ ਦੀ ਉਮਰ ’ਚ ਬਰਾਂਡ ਅੰਬੈਸਡਰ ਬਣੀ ਧੋਨੀ ਦੀ ਧੀ ਜੀਵਾ, ਕਰੇਗੀ ਇਹ ਵਿਗਿਆਪਨ, ਵੇਖੋ ਵੀਡੀਓ](https://static.jagbani.com/multimedia/2021_1image_12_32_209194826dhoni.jpg)
ਸਪੋਰਟ ਡੈਸਕ : ਮਹਿੰਦਰ ਸਿੰਘ ਧੋਨੀ ਦੀ ਧੀ ਜੀਵਾ 5 ਸਾਲ ਦੀ ਉਮਰ ਵਿੱਚ ਬਰਾਂਡ ਅੰਬੈਸਡਰ ਬਣ ਗਈ ਹੈ। ਜੀਵਾ ਨੇ ਆਪਣੇ ਪਿਤਾ ਨਾਲ ਓਰੀਓ ਬਿਸਕੁੱਟ ਦਾ ਵਿਗਿਆਪਨ ਦਿੱਤਾ ਹੈ। ਇਸ ਤੋਂ ਪਹਿਲਾਂ ਓਰੀਓ ਦੇ ਇੰਸਟਾਗ੍ਰਾਮ ਪੇਜ ਉੱਤੇ ਇੱਕ ਵੀਡੀਓ ਸਾਂਝੀ ਕਰਕੇ ਅੰਦਾਜ਼ਾ ਲਗਾਉਣ ਲਈ ਕਿਹਾ ਗਿਆ ਸੀ। ਇਸ ਪੋਸਟ ਦੇ ਵਾਇਰਲ ਹੁੰਦੇ ਹੀ ਸਾਰਿਆਂ ਨੇ ਇਹੀ ਕਿਆਸ ਲਗਾਇਆ ਸੀ ਕਿ ਇਸ ਵਿਚ ਧੋਨੀ ਅਤੇ ਉਨ੍ਹਾਂ ਦੀ ਧੀ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਹੁਣ ਇਹ ਵਿਗਿਆਪਨ ਜਾਰੀ ਹੋ ਚੁੱਕਾ ਹੈ। ਕੰਪਨੀ ਵੱਲੋਂ ਵਿਗਿਆਪਨ ਜਾਰੀ ਕੀਤੇ ਜਾਣ ਦੇ ਬਾਅਦ ਪਿਤਾ ਅਤੇ ਧੀ ਦੀ ਜ਼ਬਰਦਸਤ ਚਰਚਾ ਹੈ।
ਇਹ ਵੀ ਪੜ੍ਹੋ : ਗਰਭ ਅਵਸਥਾ ਦੇ ਆਖ਼ਰੀ ਦਿਨਾਂ ’ਚ ਜਿੰਮ ’ਚ ‘ਵਰਕਆਊਟ’ ਕਰਦੀ ਦਿਖੀ ਅਨੁਸ਼ਕਾ, ਵੇਖੋ ਵੀਡੀਓ
ਦੱਸ ਦੇਈਏ ਧੋਨੀ ਦੇਸ਼ ਦੇ ਸਭ ਤੋਂ ਵੱਡੇ ਬਰਾਂਡ ਅੰਬੈਸਡਰਸਾਂ ਵਿੱਚੋਂ ਇੱਕ ਹਨ। ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਬਾਅਦ ਵੀ ਉਨ੍ਹਾਂ ਨੂੰ ਮਿਲ ਰਹੇ ਆਫਰਸ ਵਿੱਚ ਕੋਈ ਕਮੀ ਨਹÄ ਆਈ ਹੈ। ਹੁਣ ਧੀ ਜੀਵਾ ਵੀ ਵਿਗਿਆਪਨ ਕਰਣ ਲੱਗੀ ਹੈ। ਉਂਝ ਸਿਰਫ਼ 4 ਸਾਲ ਦੀ ਉਮਰ ਵਿੱਚ ਜੀਵਾ ਦੇ ਪ੍ਰਸ਼ੰਸਕਾਂ ਦੀ ਗਿਣਤੀ ਕਰੋੜਾਂ ਵਿੱਚ ਹੈ। ਜੀਵਾ ਦੇ ਇੰਸਟਾਗ੍ਰਾਮ ਉੱਤੇ 1.8 ਮਿਲੀਅਨ ਫਾਲੋਅਰਜ਼ ਹਨ। ਕੈਡਬਰੀ ਓਰੀਓ ਬਿਸਕੁੱਟ ਦੇ ਵਿਗਿਆਪਨ ਜ਼ਰੀਏ ਜੀਵਾ ਨੂੰ ਪਹਿਲੀ ਵਾਰ ਪ੍ਰੋਫੈਸ਼ਨਲ ਵੀਡੀਓ ਵਿੱਚ ਵੇਖਿਆ ਗਿਆ ਹੈ।
ਇਹ ਵੀ ਪੜ੍ਹੋ : ਕ੍ਰਿਕਟਰ ਯੁਵਰਾਜ ਸਿੰਘ ਨੇ ਖ਼ਰੀਦੀ 42 ਲੱਖ ਦੀ ਕਾਰ, ਵੇਖੋ ਤਸਵੀਰਾਂ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।