ਮਹਿੰਦਰ ਸਿੰਘ ਧੋਨੀ ਹੀ ਹੋਣਗੇ ਆਈ. ਪੀ. ਐੱਲ. 2023 ’ਚ ਚੇਨਈ ਟੀਮ ਦੇ ਕਪਤਾਨ
Sunday, Sep 04, 2022 - 04:05 PM (IST)
ਸਪੋਰਟਸ ਡੈਸਕ : ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਪ੍ਰਸ਼ੰਸਕਾਂ ਲਈ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੋ ਸਾਲ ਪਹਿਲਾਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਧੋਨੀ ਇਸ ਸਮੇਂ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਖੇਡ ਰਹੇ ਹਨ। ਅਜਿਹੀ ਹਾਲਤ ’ਚ ਪ੍ਰਸ਼ੰਸਕਾਂ ਦੇ ਮਨ ’ਚ ਇਹ ਸਵਾਲ ਚੱਲ ਰਿਹਾ ਹੋਵੇਗਾ ਕਿ ਧੋਨੀ ਅਗਲੇ ਸੀਜ਼ਨ ’ਚ ਵੀ ਖੇਡਣਗੇ ਜਾਂ ਨਹੀਂ? ਜੇ ਅਗਲੇ 2023 ਆਈ. ਪੀ. ਐੱਲ. ਸੀਜ਼ਨ ’ਚ ਧੋਨੀ ਖੇਡਦੇ ਵੀ ਹਨ, ਤਾਂ ਕੀ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਟੀਮ ਦੇ ਕਪਤਾਨ ਬਣੇ ਰਹਿਣਗੇ ਜਾਂ ਨਹੀਂ? ਪਰ ਹੁਣ ਇਸ ਦਾ ਖ਼ੁਲਾਸਾ ਹੋ ਗਿਆ ਹੈ। ਚੇਨਈ ਫ੍ਰੈਂਚਾਇਜ਼ੀ ਨੇ ਸਾਫ਼ ਕਰ ਦਿੱਤਾ ਹੈ ਕਿ ਅਗਲੇ ਸੀਜ਼ਨ ’ਚ ਵੀ ਧੋਨੀ ਹੀ ਕਪਤਾਨੀ ਕਰਦੇ ਨਜ਼ਰ ਆਉਣਗੇ।
ਇਸ ਗੱਲ ਦੀ ਪੁਸ਼ਟੀ ਚੇਨਈ ਟੀਮ ਦੇ ਸੀ.ਈ.ਓ. ਕਾਸ਼ੀ ਵਿਸ਼ਵਨਾਥ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਮਹਿੰਦਰ ਸਿੰਘ ਧੋਨੀ ਹੀ ਅਗਲੇ ਆਈ.ਪੀ.ਐੱਲ. ਸੀਜ਼ਨ ’ਚ ਚੇਨਈ ਟੀਮ ਦੇ ਕਪਤਾਨ ਹੋਣਗੇ। ਇਸ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸੀਜ਼ਨ ’ਚ ਕਪਤਾਨੀ ਰਵਿੰਦਰ ਜਡੇਜਾ ਨੂੰ ਸੌਂਪੀ ਗਈ ਸੀ। ਦਰਅਸਲ, ਆਈ. ਪੀ. ਐੱਲ. ਸ਼ੁਰੂਆਤ 2008 ਤੋਂ ਹੋਈ ਸੀ। ਧੋਨੀ ਪਹਿਲੇ ਸੀਜ਼ਨ ਤੋਂ ਹੀ ਚੇਨਈ ਟੀਮ ਦੀ ਕਪਤਾਨੀ ਸੰਭਾਲ ਰਹੇ ਹਨ ਅਤੇ ਉਨ੍ਹਾਂ ਨੇ ਟੀਮ ਨੂੰ ਦੂਜੇ ਸਭ ਜ਼ਿਆਦਾ 4 ਵਾਰ ਖਿਤਾਬ ਵੀ ਜਿਤਾ ਚੁੱਕੇ ਹਨ। ਪਿਛਲੇ ਯਾਨੀ ਆਈ. ਪੀ. ਐੱਲ. 2022 ਸੀਜ਼ਨ ’ਚ ਚੇਨਈ ਫ੍ਰੈਂਚਾਇਜ਼ੀ ਨੇ ਥੋੜ੍ਹਾ ਬਦਲਾਅ ਕੀਤਾ ਸੀ। ਉਨ੍ਹਾਂ ਨੇ ਪਹਿਲੀ ਵਾਰ ਧੋਨੀ ਨੂੰ ਕਪਤਾਨੀ ਤੋਂ ਹਟਾਇਆ ਸੀ। ਧੋਨੀ ਨੇ ਖ਼ੁਦ ਰਵਿੰਦਰ ਜਡੇਜਾ ਨੂੰ ਕਪਤਾਨੀ ਸੌਂਪੀ ਪਰ ਟੀਮ ਦਾ ਪ੍ਰਦਰਸ਼ਨ ਖ਼ਰਾਬ ਰਿਹਾ ਸੀ।