ਆਰਮੀ ਦੀ ਡਿਊਟੀ ਤੋਂ ਪਰਤਦੇ ਹੀ ਧੋਨੀ ਨੇ ਕਰਾਇਆ ਨਵਾਂ hair cut, ਵਾਇਰਲ ਹੋਈ ਵੀਡੀਓ
Tuesday, Aug 20, 2019 - 03:41 PM (IST)

ਸਪੋਰਟਸ ਡੈਸਕ— ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਟੈਰੀਟੋਰੀਅਲ ਆਰਮੀ ਯੁਨਿਟ ਦੇ ਨਾਲ ਕਸ਼ਮੀਰ 'ਚ 15 ਦਿਨ ਬਿਤਾ ਕੇ ਰਾਂਚੀ ਪਰਤ ਆਏ ਹਨ। ਇਸ ਦੌਰਾਨ ਧੋਨੀ ਦੀਆਂ ਕਈ ਤਸਵੀਰਾਂ ਵਾਇਰਲ ਹੋਈਆਂ ਹਨ ਜਿਨ੍ਹਾਂ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।
ਦਰਅਸਲ, ਆਰਮੀ ਦੀ ਟ੍ਰੇਨਿੰਗ ਤੋਂ ਪਰਤਨ ਦੇ ਬਾਅਦ ਧੋਨੀ ਫਿਲਹਾਲ ਇਕ ਸ਼ੂਟ 'ਚ ਬਿਜ਼ੀ ਹਨ। ਇਸ ਸ਼ੂਟ ਦੇ ਦੌਰਾਨ ਹੀ ਧੋਨੀ ਨਵੇਂ ਲੁਕ 'ਚ ਨਜ਼ਰ ਆਏ। ਉਨ੍ਹਾਂ ਨੇ ਨਵਾਂ ਹੇਅਰਕੱਟ ਵੀ ਕੀਤਾ। ਧੋਨੀ ਦੀ ਹੇਅਰਸਟਾਈਲਿਸਟ ਸਪਨਾ ਮੋਤੀ ਭਵਨਾਨੀ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਪੇਜ ਤੋਂ ਧੋਨੀ ਦੇ ਸ਼ੂਟ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ।
ਸਪਨਾ ਨੇ ਆਪਣੇ ਇੰਸਟਾ 'ਚ ਮਹਿੰਦਰ ਸਿੰਘ ਧੋਨੀ ਦੇ ਹੇਅਰਕੱਟ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ