IPL ’ਚ ਖਿਡਾਰੀਆਂ ਵੱਲੋਂ ਸਭ ਤੋਂ ਜ਼ਿਆਦਾ ਕਮਾਈ ਕਰਨ ਦੇ ਮਾਮਲੇ ’ਚ ਧੋਨੀ ਨੇ ਮਾਰੀ ਬਾਜ਼ੀ, ਕਮਾਏ ਇੰਨੇ ਕਰੋੜ ਰੁਪਏ

02/01/2021 1:04:09 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) ’ਚ 150 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰਕੇ ਅਜਿਹਾ ਕਰਨ ਵਾਲੇ  ਪਹਿਲੇ ਕ੍ਰਿਕਟਰ ਬਣ ਕੇ ਇਤਿਹਾਸ ਰਚ ਦਿੱਤਾ ਹੈ। ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਧੋਨੀ ਦੀ ਆਈ. ਪੀ. ਐੱਲ. 2020 ਦੇ ਰਿਟੈਂਸ਼ਨ ਡੇ ਪਹਿਲਾਂ ਕਮਾਈ 137 ਕਰੋੜ ਰੁਪਏ ਤੋਂ ਜ਼ਿਆਦਾ ਸੀ, ਪਰ ਜਿਸ ਪਲ ਤੋਂ ਧੋਨੀ ਦਾ ਕਾਂਟਰੈਕਟ ਵਧਿਆ, ਭਾਰਤ ਦੇ ਇਸ ਧਾਕੜ ਨੇ ਆਪਣਾ ਨਾਂ ਰਿਕਾਰਡ ਬੁੱਕ ’ਚ ਦਰਜ ਕਰ ਲਿਆ। ਧੋਨੀ 2008 ਤੋਂ ਹੀ ਸੀ. ਐੱਸ. ਕੇ. ਦੀ ਕਪਤਾਨੀ ਕਰ ਰਹੇ ਹਨ। ਉਨ੍ਹਾਂ ਦੀ ਤਨਖਾਹ ਹੁਣ 15 ਕਰੋੜ ਰੁਪਏ ਹੈ। ਉਹ 2018 ਤੋਂ ਇੰਨੀ ਹੀ ਰਕਮ ਕਮਾ ਰਹੇ ਹਨ।
ਇਹ ਵੀ ਪੜ੍ਹੋ : ਵਿਰਾਟ-ਅਨੁਸ਼ਕਾ ਨੇ ਸਾਂਝੀ ਕੀਤੀ ਧੀ ਦੀ ਪਹਿਲੀ ਤਸਵੀਰ, ਰੱਖਿਆ ਇਹ ਨਾਮ

PunjabKesariਮਹਿੰਦਰ ਸਿੰਘ ਧੋਨੀ ਆਈ. ਪੀ. ਐੱਲ. 2008 ਦੇ ਆਕਸ਼ਨ ’ਚ ਸਭ ਤੋਂ ਵੱਡੇ ਖਿਡਾਰੀ ਸਨ ਤੇ ਹੈਰਾਨ ਕਰ ਦੇਣ ਵਾਲੇ ਉਸ ਸੀਜ਼ਨ ’ਚ ਉਹ ਸਭ ਤੋਂ ਮਹਿੰਗ ਖਿਡਾਰੀ ਬਣ ਕੇ ਵਿਕੇ ਸਨ। ਉਨ੍ਹਾਂ ਨੂੰ ਸੀ. ਐੱਸ. ਕੇ. ਨੇ 6 ਕਰੋੜ ਰੁਪਏ ’ਚ ਖਰੀਦਿਆ ਸੀ। ਇਸ ਤੋਂ ਬਾਅਦ ਅਗਲੇ ਤਿੰਨ ਸਾਲ ਤਕ ਉਨ੍ਹਾਂ ਦੀ ਕਮਾਈ ਇੰਨੀ ਹੀ ਰਹੀ ਸੀ। 2011 ’ਚ ਬੀ. ਸੀ. ਸੀ. ਆਈ. ਨੇ ਰਿਟੈਂਸ਼ਨ ਦੀ ਕੀਮਤ ਨੂੰ ਵਧਾ ਕੇ 8 ਕਰੋੜ ਰੁਪਏ ਕਰ ਦਿੱਤਾ ਸੀ। ਇਸ ਤੋਂ ਬਾਅਦ 2011 ਤੋਂ 2013 ਵਿਚਾਲੇ ਆਈ. ਪੀ . ਐੱਲ. ’ਚ ਧੋਨੀ ਦੀ ਸੈਲਰੀ 8.28 ਕਰੋੜ ਰੁਪਏ ਰਹੀ।

PunjabKesariਆਈ. ਪੀ. ਐੱਲ. 2014 ਦੀ ਮੇਗਾ ਆਕਸ਼ਨ ਤੋਂ ਪਹਿਲਾਂ ਬੀ. ਸੀ. ਸੀ. ਆਈ. ਨੇ ਇਕ ਵਾਰ ਫਿਰ ਤੋਂ ਰਿਟੈਂਸ਼ਨ ਦੀ ਰਕਮ ਨੂੰ ਵਧਾਇਆ। ਅਜਿਹੇ ’ਚ 2014 ਤੇ 2015 ’ਚ ਆਈ. ਪੀ. ਐੱਲ. ਤੋਂ ਧੋਨੀ ਦੀ ਕਮਾਈ 12.5 ਕਰੋੜ ਹੋਈ। ਇਸ ਤੋਂ ਬਾਅਦ 2016 ਤੇ 2017 ’ਚ ਧੋਨੀ ਧੋਨੀ ਸੀ. ਐੱਸ. ਕੇ. ’ਤੇ ਬੈਨ ਦੇ ਬਾਅਦ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਦੇ ਨਾਲ ਰਹੇ। ਇਸ ਦੌਰਾਨ ਉਨ੍ਹਾਂ ਦੀ ਸੈਲਰੀ 25 ਕਰੋੜ ਰੁਪਏ ਸੀ। ਤਿੰਨ ਵਾਰ ਦੇ ਆਈ. ਪੀ. ਐੱਲ. ਖ਼ਿਤਾਬ ਜੇਤੂ ਕਪਤਾਨ ਨੇ 2018 ’ਚ ਲੀਗ ’ਚ ਵਾਪਸੀ ਦੇ ਬਾਅਦ ਸੀ. ਐੱਸ. ਕੇ. ’ਚ 60 ਕਰੋੜ ਰੁਪਏ ਕਮਾਏ ਹਨ। 150 ਕਰੋੜ ਰੁਪਏ ਤੋਂ ਵੱਧ ਦੀ ਸੰਯੁਕਤ ਤਨਖਾਹ ਦੇ ਨਾਲ ਇਕਮਾਤਰ ਖਿਡਾਰੀ ਧੋਨੀ ਹੈ। 
ਇਹ ਵੀ ਪੜ੍ਹੋ : ਦੁਖ਼ਦਾਇਕ ਖ਼ਬਰ : ਬਾਕਸਿੰਗ ਮੈਚ ਦੌਰਾਨ ਲੱਗੀ ਸੱਟ ਕਾਰਣ ਕਿੱਕ ਬਾਕਸਰ ਅਸਲਮ ਖਾਨ ਦੀ ਮੌਤ

PunjabKesariਰੋਹਿਤ ਸ਼ਰਮਾ, ਜੋ ਆਈ. ਪੀ. ਐੱਲ. ਦੀ ਸ਼ੁਰੂਆਤ ਤੋਂ ਹੀ ਵੱਧ ਅਦਾਇਗੀ ਪ੍ਰਾਪਤ ਕਰਨ ਵਾਲੇ ਖਿਡਾਰੀਆਂ ’ਚੋਂ ਇਕ ਹਨ। ਅਜੇ ਤਕ 146.6 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਚੁੱਕੇ ਹਨ। ਉਹ 2018 ਤੋਂ ਮੁੰਬਈ ਇੰਡੀਅਨਜ਼ ਤੋਂ 15 ਕਰੋੜ ਰੁਪਏ ਸੀਜ਼ਨ ਕਮਾ ਰਹੇ ਹਨ। ਦੂਜੇ ਪਾਸੇ ਵਿਰਾਟ ਕੋਹਲੀ 2018 ਤੋਂ ਪ੍ਰਤੀ ਸੀਜ਼ਨ 17 ਕਰੋੜ ਰੁਪਏ ਕਮਾ ਰਹੇ ਹਨ। ਉਹ ਤੀਜੇ ਸਥਾਨ ’ਤੇ ਹਨ। ਵਿਰਾਟ ਕੋਹਲੀ ਆਈ. ਪੀ . ਐੱਲ. ’ਚ ਅਜੇ ਤਕ 143 ਕਰੋੜ ਰੁਪਏ ਕਮਾ ਚੁੱਕੇ ਹਨ।  

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News