ਮਹਾਰਾਸ਼ਟਰ ਸਰਕਾਰ ਨਿਸ਼ਾਨੇਬਾਜ਼ੀ ਚੈਂਪੀਅਨ ਰੁਦਰਾਕਸ਼ ਪਾਟਿਲ ਨੂੰ ਦੇਵੇਗੀ 2 ਕਰੋੜ ਰੁਪਏ ਨਕਦ ਇਨਾਮ
Thursday, Oct 20, 2022 - 05:27 PM (IST)

ਮੁੰਬਈ (ਭਾਸ਼ਾ)- ਮਿਸਰ ਵਿੱਚ ਆਈ.ਐੱਸ.ਐੱਸ.ਐੱਫ. ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਣ ਵਾਲੇ ਰੁਦਰਾਕਸ਼ ਪਾਟਿਲ ਨੂੰ ਮਹਾਰਾਸ਼ਟਰ ਸਰਕਾਰ ਨੇ 2 ਕਰੋੜ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ।
ਪਾਟਿਲ ਨੇ 14 ਅਕਤੂਬਰ ਨੂੰ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ 'ਚ ਸੋਨ ਤਮਗਾ ਜਿੱਤਿਆ ਸੀ। ਉਹ ਅਭਿਨਵ ਬਿੰਦਰਾ ਤੋਂ ਬਾਅਦ ਇਹ ਉਪਲਬਧੀ ਹਾਸਲ ਕਰਨ ਵਾਲੇ ਦੂਜੇ ਭਾਰਤੀ ਬਣ ਗਏ। ਉਨ੍ਹਾਂ ਨੇ ਇਟਲੀ ਦੇ ਡੇਨੀਲੋ ਡੇਨਿਸ ਸੋਲਾਜ਼ੋ ਨੂੰ ਗੋਲਡ ਮੈਡਲ ਮੁਕਾਬਲੇ ਵਿੱਚ 17.13 ਨਾਲ ਹਰਾਇਆ ਸੀ।