ਮੈਗਨਸ ਕਾਰਲਸਨ ਸ਼ਤਰੰਜ ਲੀਗ-ਪਹਿਲੇ ਰਾਊਂਡ ''ਚ ਨਾਕਾਮੁਰਾ ਨਾਲ ਖੇਡੇਗਾ ਕਾਰਲਸਨ

04/19/2020 10:24:33 PM

ਨਾਰਵੇ (ਨਿਕਲੇਸ਼ ਜੈਨ)— ਕੋਰੋਨਾ ਕਾਰਣ ਰੱਦ ਹੋ ਚੁੱਕੇ ਸਾਰੇ ਵੱਡੇ ਮੁਕਾਬਲਿਆਂ ਵਿਚਾਲੇ ਅੱਜ ਤੋਂ ਵਿਸ਼ਵ ਸ਼ਤਰੰਜ ਵਿਸ਼ਵ ਦੇ ਧਾਕੜ ਖਿਡਾਰੀਆਂ ਵਿਚਾਲੇ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਵਲੋਂ ਆਯੋਜਿਤ ਆਨਲਾਈਨ ਲੀਗ ਦਾ ਪਹਿਲਾ ਰਾਊਂਡ ਖੇਡਿਆ ਜਾਵੇਗਾ। ਪ੍ਰਤੀਯੋਗਿਤਾ ਵਿਚ ਕੁਲ ਇਨਾਮੀ ਰਾਸ਼ੀ 2,50,000 ਡਾਲਰ ਦੀ ਰੱਖੀ ਗਈ ਹੈ। ਪਹਿਲੇ ਰਾਊਂਡ ਵਿਚ ਵਿਸ਼ਵ ਚੈਂਪੀਅਨ ਤੇ ਵਿਸ਼ਵ ਨੰਬਰ-18 ਅਮਰੀਕਾ ਦੇ ਹਿਕਾਰੂ ਨਾਕਾਮੂਰਾ ਨਾਲ ਭਿੜੇਗਾ। ਵਿਸ਼ਵ ਦਾ ਨੰਬਰ-3 ਚੀਨ ਦਾ ਡਿੰਗ ਲੀਰੇਨ ਤੇ ਕੁਝ ਦਿਨਾਂ ਪਹਿਲਾਂ ਹੀ ਕਾਰਲਸਨ ਨੂੰ ਬੇਂਟਰ ਬਲਿਟਜ਼ ਦੇ ਫਾਈਨਲ ਵਿਚ ਹਰਾਉਣ ਵਾਲਾ ਈਰਾਨ ਦਾ ਅਤੇ ਵਿਸ਼ਵ ਦਾ ਨੰਬਰ-21 ਅਲੀਰੇਜ ਫਿਰੌਜ਼ਾ ਆਪਸ ਵਿਚ ਭਿੜਨਗੇ। ਵਿਸ਼ਵ ਨੰਬਰ-2 ਅਮਰੀਕਾ ਦੇ ਫੇਬਿਆਨੋ ਕਾਰੂਆਨਾ ਸਾਹਮਣੇ ਹੋਵੇਗਾ ਵਿਸ਼ਵ ਨੰਬਰ-4 ਰੂਸ ਦਾ ਇਯਾਨ ਨੈਪੋਮਨਿਆਚੀ, ਜਦਕਿ ਵਿਸ਼ਵ ਨੰਬਰ-5 ਫਰਾਂਸ ਦਾ ਮੈਕਿਸਮ ਲਾਗ੍ਰੇਵ ਵਿਸ਼ਵ ਨੰਬਰ-10 ਅਨੀਸ਼ ਗਿਰੀ ਨਾਲ ਮੁਕਾਬਲਾ ਖੇਡੇਗਾ।
ਪ੍ਰਤੀਯੋਗਿਤਾ ਦੋ ਗੇੜਾਂ ਵਿਚ ਖੇਡੀ ਜਾਵੇਗੀ। ਪਹਿਲਾ ਗੇੜ ਲੀਗ ਗੇੜ ਹੋਵੇਗਾ, ਜਿੱਥੋ ਹਰ ਖਿਡਾਰੀ ਆਪਸ ਵਿਚ ਰਾਊਂਡ ਰੌਬਿਨ ਆਧਾਰ 'ਤੇ ਇਕ ਰਾਊਂਡ ਖੇਡੇਗਾ। ਹਰੇਕ ਰਾਊਂਡ ਵਿਚ 15 ਮਿੰਟ ਪ੍ਰਤੀ ਖਿਡਾਰੀ ਤੇ 10 ਸੈਕਿੰਡ ਪ੍ਰਤੀ ਚਾਲ ਦੇ ਹਿਸਾਬ ਨਾਲ ਚਾਰ ਮੁਕਾਬਲੇ ਖੇਡੇ ਜਾਣਗੇ। ਦੂਜੇ ਗੇੜ ਵਿਚ ਲੀਗ ਦੇ ਟਾਪ-4 ਖਿਡਾਰੀ ਪਲੇਅ ਆਫ ਮੁਕਾਬਲੇ ਖੇਡਦੇ ਹੋਏ ਪਹਿਲੇ ਸੈਮੀਫਾਈਨਲ ਤੇ ਫਿਰ ਫਾਈਨਲ ਵਿਚ ਜਾਣ ਦੀ ਕੋਸ਼ਿਸ਼ ਕਰਨਗੇ। ਖਿਡਾਰੀਆਂ ਨੂੰ ਮੈਚ ਖੇਡਦੇ ਸਮੇਂ ਪੂਰੇ ਸਮੇਂ ਆਪਣਾ ਕੈਮਰਾ ਤੇ ਆਵਾਜ਼ ਚਾਲੂ ਰੱਖਣੀ ਪਵੇਗੀ।


Gurdeep Singh

Content Editor

Related News