ਮੇਗਨਸ ਕਾਰਲਸਨ ਨੇ ਜਿੱਤਿਆ ਏਮਚੈਸ ਯੂ.ਐਸ. ਰੈਪਿਡ ਸ਼ਤਰੰਜ ਦਾ ਖ਼ਿਤਾਬ

Tuesday, Sep 07, 2021 - 06:57 PM (IST)

ਮੇਗਨਸ ਕਾਰਲਸਨ ਨੇ ਜਿੱਤਿਆ ਏਮਚੈਸ ਯੂ.ਐਸ. ਰੈਪਿਡ ਸ਼ਤਰੰਜ ਦਾ ਖ਼ਿਤਾਬ

ਨਵੀਂ ਦਿੱਲੀ (ਨਿਕਲੇਸ਼ ਜੈਨ)- ਚੈਂਪੀਅਨ ਚੈਸ ਟੂਰ ਦੇ ਨੌਵੇਂ ਤੇ ਆਖ਼ਰੀ ਪੜਾਅ ਏਮਚੈਸ ਯੂ.ਐਸ. ਰੈਪਿਡ ਆਨਲਾਈਨ ਸ਼ਤਰੰਜ ਟੂਰਨਾਮੈਂਟ ਦਾ ਖ਼ਿਤਾਬ ਮੌਜੂਦਾ ਵਿਸ਼ਵ ਚੈਂਪੀਅਨ ਨਾਰਵੇ ਦੇ ਮੇਗਨਸ ਕਾਰਲਸਨ ਨੇ ਆਪਣੇ ਨਾਂ ਕਰ ਲਿਆ। ਉਨ੍ਹਾਂ ਨੇ ਫ਼ਾਈਨਲ ਮੁਕਾਬਲੇ 'ਚ ਰੂਸ ਦੇ ਅਰਟੇਮਿਵ ਬਲਾਦੀਸਲਾਵ ਨੂੰ ਲਗਾਤਾਰ ਦੋ ਦਿਨ ਬੈਸਟ ਆਫ਼ ਟੂ ਫ਼ਾਈਨਲ 'ਚ 2.5-1.5 ਤੇ 2.5-0.5 ਨਾਲ ਹਰਾਇਆ। 

ਦੂਜੇ ਦਿਨ ਕਾਰਲਸਨ ਨੂੰ ਜਿੱਤ ਲਈ ਸਿਰਫ਼ 2 ਅੰਕਾਂ ਦੀ ਲੋੜ ਸੀ। ਅਜਿਹੇ 'ਚ ਕਾਰਲਸਨ ਨੇ ਪਹਿਲਾ ਤੇ ਤੀਜਾ ਮੈਚ ਜਿੱਤ ਕੇ ਜ਼ਰੂਰੀ 2 ਅੰਕ ਬਣਾ ਲਏ। ਇਸ ਦੇ ਨਾਲ ਹੀ ਕਾਰਲਸਨ ਨੇ 2021 'ਚ ਟੂਰ ਦੇ ਸਭ ਤੋਂ ਜ਼ਿਆਦਾ ਖ਼ਿਤਾਬ ਜਿੱਤਣ ਦੇ ਯੂ. ਐਸ. ਏ. ਦੇ ਵੇਸਲੀ ਸੋ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਹੁਣ 25 ਸਤੰਬਰ ਤੋਂ ਹੋਣ ਜਾ ਰਹੇ ਫ਼ਾਈਨਲ 'ਚ ਕਾਰਲਸਨ 339 ਟੂਰ ਅੰਕਾਂ ਦੇ ਨਾਲ ਖੇਡਣ ਉਤਰਨਗੇ ਜਦਕਿ ਵੇਸਲੀ ਸੋ 261 ਅੰਕਾਂ ਦੇ ਨਾਲ ਫ਼ਾਈਨਲ ਦੀ ਸ਼ੁਰੂਆਤ ਕਰਨਗੇ।


author

Tarsem Singh

Content Editor

Related News