ਮਾਨ, ਗੁਪਤਾ ਨੇ ਮਰਸੀਡੀਜ਼ ਟਰਾਫੀ ਰਾਸ਼ਟਰੀ ਫਾਈਨਲਸ ਦੇ ਲਈ ਕੁਆਲੀਫਾਈ ਕੀਤਾ

03/08/2018 12:36:24 PM

ਨੋਇਡਾ, (ਬਿਊਰੋ)— ਗੋਲਫ ਦੁਨੀਆ ਦੀ ਇਕ ਪ੍ਰਮੁੱਖ ਅਤੇ ਹਰਮਨਪਿਆਰੀ ਖੇਡ ਹੈ। ਗੋਲਫ ਭਾਰਤ 'ਚ ਵੀ ਕਾਫੀ ਲੋਕਪ੍ਰਿਯ ਖੇਡ ਹੈ। ਵਿਸ਼ਵ 'ਚ ਗੋਲਫ ਦੇ ਕਈ ਟੂਰਨਾਮੈਂਟ ਆਯੋਜਿਤ ਕੀਤੇ ਜਾਂਦੇ ਹਨ। ਭਾਰਤ 'ਚ ਵੀ ਗੋਲਫ ਦੇ ਕਈ ਮੁਕਾਬਲੇ ਕਰਾਏ ਜਾਂਦੇ ਹਨ। 

ਇਸ ਲੜੀ 'ਚ ਸਥਾਨਕ ਗੋਲਫਰ ਰਿਸ਼ਭ ਮਾਨ ਅਤੇ ਸੁਸ਼ੀਲ ਗੁਪਤਾ ਨੇ ਨੋਏਡਾ ਪੜਾਅ ਕੁਆਲੀਫਾਇਰ ਦੇ ਪਹਿਲੇ ਦਿਨ ਵੀਰਵਾਰ ਨੂੰ ਇੱਥੇ ਮਰਸੀਡੀਜ਼ ਟਰਾਫੀ 2018 ਰਾਸ਼ਟਰੀ ਫਾਈਨਲਸ ਦੇ ਲਈ ਕੁਆਲੀਫਾਈ ਕੀਤਾ। ਰਿਸ਼ਭ ਅਤੇ ਸੁਸ਼ੀਲ ਨੇ ਪਹਿਲੇ ਦੋ ਕੁਆਲੀਫਿਕੇਸ਼ਨ ਸਥਾਨ ਹਾਸਲ ਕੀਤੇ ਹਨ। ਉਨ੍ਹਾਂ ਨੇ ਕ੍ਰਮਵਾਰ 71.8 ਅਤੇ 72.6 ਅੰਕ ਬਣਾਏ। ਮਰਸੀਡੀਜ਼ ਟਰਾਫੀ 2018 ਦੇ ਲਈ ਹੁਣ ਤੱਕ ਕੁੱਲ 39 ਗੋਲਫਰ ਕੁਆਲੀਫਾਈ ਕਰ ਚੁੱਕੇ ਹਨ। ਇਸ ਦਾ ਰਾਸ਼ਟਰੀ ਫਾਈਨਲਸ ਚਾਰ ਤੋਂ ਛੇ ਅਪ੍ਰੈਲ ਵਿਚਾਲੇ ਪੁਣੇ 'ਚ ਖੇਡਿਆ ਜਾਵੇਗਾ।


Related News