ਧੀ ਨਿਆਮਤ ਦੇ ਜਨਮ ’ਤੇ ਬੋਲੇ CM ਭਗਵੰਤ ਮਾਨ, ‘ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ਼ ਵੰਡਾਉਂਦੀਆਂ ਨੇ’

04/05/2024 6:35:47 PM

ਜਲੰਧਰ (ਰਮਨਦੀਪ ਸਿੰਘ ਸੋਢੀ)- ਨਵਜੰਮੀ ਧੀ ਨਿਆਮਤ ਦੇ ਜਨਮ ’ਤੇ ਪਹਿਲੀ ਵਾਰ ਮੁੱਖ ਮੰਤਰੀ ਭਗਵੰਤ ਮਾਨ ਮੀਡੀਆ ਸਾਹਮਣੇ ਖੁੱਲ੍ਹ ਕੇ ਬੋਲੇ ਹਨ। 'ਜਗ ਬਾਣੀ' ਟੀਵੀ ਵੱਲੋਂ ਕੀਤੀ ਗਈ ਵਿਸ਼ੇਸ਼ ਇੰਟਰਵਿਊ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਬਹੁਤ ਬਹੁਤ ਧੰਨਵਾਦ ਹੈ, ਪਰਮਾਤਮਾ ਨੇ ਨਿਆਮਤ ਦੇ ਰੂਪ ’ਚ ਬਖ਼ਸ਼ਿਸ਼ ਦਿੱਤੀ ਹੈ, ਉਹ ਤੰਦਰੁਸਤ ਹੈ, ਮੈਨੂੰ ਪੂਰੀ ਦੁਨੀਆ ਤੋਂ ਵਧਾਈ ਸੰਦੇਸ਼ ਆਏ ਹਨ।

PunjabKesari

ਮੈਂ ਤੁਹਾਡੇ ਮਾਧਿਅਮ ਰਾਹੀਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਅਸੀਂ ਗੀਤ ਸੁਣ ਰਹੇ ਸੀ ਕੁਝ ਦਿਨ ਪਹਿਲਾਂ, ਉਸ ’ਚ ਨਿਆਮਤ ਸ਼ਬਦ ਆਇਆ ਅਤੇ ਅਸੀਂ ਇਹ ਫ਼ੈਸਲਾ ਕੀਤਾ ਕਿ ਜੇ ਬੇਟੀ ਪੈਦਾ ਹੋਈ ਤਾਂ ਉਸ ਦੇ ਨਾਂ ਨਿਆਮਤ ਰੱਖਾਂਗੇ ਅਤੇ ਹਸਪਤਾਲ ਤੋਂ ਆਉਂਦੇ ਹੋਏ ਰਸਤੇ ’ਚ ਅਸੀਂ ਉਸ ਦਾ ਨਾਂ ਫਾਈਨਲ ਕਰ ਦਿੱਤਾ ਸੀ ਅਤੇ ਮੀਡੀਆ ਨੂੰ ਦੱਸ ਦਿੱਤਾ ਗਿਆ ਕਿ ਧੀਆਂ ਕਿਸੇ ਤੋਂ ਘੱਟ ਨਹੀਂ ਹਨ ਅਤੇ ਹਰ ਖੇਤਰ ’ਚ ਮੁੰਡਿਆਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਹੀਆਂ ਹਨ। ਪੰਜਾਬੀ ਵਿਚ ਕਿਹਾ ਜਾਂਦਾ ਹੈ ‘ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ’। ਮੇਰੇ ਲਈ ਬੇਟੇ ਅਤੇ ਬੇਟੀ ’ਚ ਕੋਈ ਫਰਕ ਨਹੀਂ ਹੈ, ਪਰਮਾਤਮਾ ਸਾਰਿਆਂ ਨੂੰ ਤੰਦਰੁਸਤ ਰੱਖੇ, ਬਸ ਇੰਨੀ ਅਰਦਾਸ ਹੈ।

ਇਹ ਵੀ ਪੜ੍ਹੋ:‘ਦੋਸਤੀ ਕਰ ਲਾ ਨਹੀਂ ਤਾਂ ਪਾ ਦੇਵਾਂਗਾ ਤੇਜ਼ਾਬ', ਵਿਆਹੇ ਨੌਜਵਾਨ ਦਾ ਸ਼ਰਮਨਾਕ ਕਾਰਾ ਜਾਣ ਹੋਵੋਗੇ ਹੈਰਾਨ

ਮੈਂ ਪਤਨੀ ਗੁਰਪ੍ਰੀਤ ਕੌਰ ਦੀ ਗਰਭਅਵਸਥਾ ਦੌਰਾਨ ਜ਼ਿਆਦਾ ਸਮਾਂ ਨਹੀਂ ਦੇ ਸਕਿਆ, ਉਹ ਇਕੱਲੀ ਹੀ ਡਾਕਟਰ ਕੋਲ ਜਾਂਦੀ ਸੀ, ਮੈਂ ਇਕ ਵਾਰ ਵੀ ਨਹੀਂ ਗਿਆ, ਮੇਰਾ ਸਕਿਓਰਿਟੀ ਪ੍ਰੋਟੋਕਾਲ ਹੈ। ਸੁਰੱਖਿਆ ਅਮਲਾ 2 ਘੰਟਿਆਂ ਤੱੱਕ ਹਸਪਤਾਲ ਨੂੰ ਬੰਦ ਕਰ ਦਿੰਦਾ, ਲਿਹਾਜ਼ਾ ਮੈਂ ਮਰੀਜ਼ਾਂ ਦੀ ਸਹੂਲੀਅਤ ਨੂੰ ਵੇਖਦੇ ਹੋਏ ਖੁਦ ਹੀ ਹਸਪਤਾਲ ’ਚ ਜਾਣਾ ਉਚਿਤ ਨਹੀਂ ਸਮਝਿਆ ਪਰ ਮੈਂ ਉਨ੍ਹਾਂ ਦੀ ਵਿਜ਼ਿਟ ਦੌਰਾਨ ਵੀਡੀਓ ਕਾਲ ’ਤੇ ਗੱਲ ਕਰਦਾ ਸੀ। ਮੈਂ ਨਿਆਮਤ ਦੇ ਜਨਮ ਵਾਲੇ ਦਿਨ ਵੀ ਹਸਪਤਾਲ ਦੇ ਪਿੱਛੇ ਲੱਗੀ ਲਿਫਟ ਰਾਹੀਂ ਹਸਪਤਾਲ ਗਿਆ, ਤਾਂ ਕਿ ਜਨਤਾ ਅਤੇ ਮਰੀਜ਼ਾਂ ਨੂੰ ਕੋਈ ਦਿੱਕਤ ਨਾ ਹੋਵੇ।

ਇਹ ਵੀ ਪੜ੍ਹੋ: ਪੰਜਾਬ ’ਚ ਪਹਿਲੀ ਵਾਰ 13-0 ਨਾਲ ਜਿੱਤੇਗੀ ਆਮ ਆਦਮੀ ਪਾਰਟੀ: ਭਗਵੰਤ ਮਾਨ

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News