ਲਿਓਨ ਨੇ 4 ਦਿਨਾ ਟੈਸਟ ਨੂੰ ਹਾਸੋਹੀਣਾ ਦੱਸਿਆ

01/02/2020 12:50:28 AM

ਸਿਡਨੀ- ਆਈ. ਸੀ. ਸੀ. ਦੇ 4 ਦਿਨਾ ਟੈਸਟ ਮੈਚਾਂ ਦੇ ਪ੍ਰਸਤਾਵ ਨੂੰ 'ਹਾਸੋਹੀਣਾ' ਕਰਾਰ ਦਿੰਦੇ ਹੋਏ ਆਸਟਰੇਲੀਆ ਦੇ ਚੋਟੀ ਦੇ ਸਪਿਨਰ ਨਾਥਨ ਲਿਓਨ ਨੇ ਇਸ ਦਾ ਸਖਤ ਵਿਰੋਧ ਕੀਤਾ ਹੈ, ਜਦਕਿ ਮੁੱਖ ਕੋਚ ਜਸਟਿਵ ਲੈਂਗ ਵੀ ਰਵਾਇਤੀ ਫਾਰਮੈੱਟ ਵਿਚ ਬਦਲਾਅ ਦੇ ਪੱਖ ਵਿਚ ਨਹੀਂ ਹੈ। ਲਿਓਨ ਦਾ ਬਿਆਨ ਇਸ ਤਰ੍ਹਾਂ ਦੇ ਸਮੇਂ ਆਇਆ ਹੈ ਜਦਕਿ ਕ੍ਰਿਕਟ ਆਸਟਰੇਲੀਆ ਦੇ ਸੀ. ਈ. ਓ. ਕੇਵਿਨ ਰਾਬਰਟ ਨੇ ਕਿਹਾ ਕਿ ਉਸ ਦਾ ਬੋਰਡ 4 ਦਿਨਾ ਟੈਸਟ ਵਿਚ ਦਿਲਚਸਪੀ ਰੱਖਦਾ ਹੈ।
ਇਸ ਸਾਲ ਦੇ ਅਖੀਰ ਵਿਚ ਅਫਗਾਨਿਸਤਾਨ ਖਿਲਾਫ ਇਸ ਤਰ੍ਹਾਂ ਦਾ ਮੈਚ ਖੇਡ ਸਕਦਾ ਹੈ। ਲਿਓਨ ਨੇ ਕਿਹਾ ਕਿ ਮੈਂ ਪੂਰੀ ਤਰ੍ਹਾਂ ਨਾਲ ਇਸ ਦੇ ਖਿਲਾਫ ਹਾਂ। ਮੈਨੂੰ ਉਮੀਦ ਹੈ ਕਿ ਆਈ. ਸੀ. ਸੀ. ਇਸ 'ਤੇ ਵਿਚਾਰ ਤੱਕ ਨਹੀਂ ਕਰੇਗੀ। ਲੈਂਗਰ ਨੇ ਵੀ ਕਿਹਾ ਕਿ ਬਦਲ 'ਤੇ ਗੌਰ ਕੀਤਾ ਜਾ ਸਕਦਾ ਹੈ ਪਰ ਉਸ ਦੀ ਨਿੱਜੀ ਰਾਏ ਹੈ ਕਿ ਇਸ ਵਿਚ ਕੋਈ ਬਦਲਾਅ ਨਹੀਂ ਕੀਤਾ ਜਾਣਾ ਚਾਹੀਦਾ।


Gurdeep Singh

Content Editor

Related News