ਇਕ ਕਿਲ੍ਹੇ ਲਈ ਆਪਣੀ ਲੱਕੀ ਗੌਲ ਸਟੇਡੀਅਮ ਨੂੰ ਤੋੜ ਦੇਵੇਗਾ ਸ਼੍ਰੀਲੰਕਾ

Friday, Jul 20, 2018 - 10:15 PM (IST)

ਇਕ ਕਿਲ੍ਹੇ ਲਈ ਆਪਣੀ ਲੱਕੀ ਗੌਲ ਸਟੇਡੀਅਮ ਨੂੰ ਤੋੜ ਦੇਵੇਗਾ ਸ਼੍ਰੀਲੰਕਾ

ਕੋਲੰਬੋ—ਕ੍ਰਿਕਟ ਦੇ ਖੂਬਸੂਰਤ ਸਟੇਡੀਅਮਾਂ 'ਚ ਸ਼ੁਮਾਰ ਸ਼੍ਰੀਲੰਕਾ ਦੇ ਗੌਲ ਸਟੇਡੀਅਮ ਦੇ ਪਵੇਲੀਅਨ ਨੂੰ ਵਿਰਾਸਤ ਕਾਨੂੰਨ ਦੇ ਉਲੰਘਣ ਕਾਰਨ ਤੋੜਿਆ ਜਾ ਸਕਦਾ ਹੈ। ਸਰਕਾਰ ਨੇ ਕਿਹਾ ਕਿ ਸਟੇਡੀਅਮ ਦੇ ਇਕ ਪਵੇਲੀਅਨ ਤੋਂ 17ਵੀਂ ਸਦੀ ਦੇ 'ਡਚ ਫੋਰਟ' ਨੂੰ ਨੁਕਸਾਨ ਹੋ ਰਿਹਾ ਹੈ। ਇਸ ਕਿਲ੍ਹੇ ਦਾ ਨਿਰਮਾਣ ਪੁਰਤਗਾਲ ਦੇ ਉਪ ਨਿਵੇਸ਼ਕਾਂ 1505 ਨੇ ਕੀਤਾ ਸੀ, ਬਾਅਦ 'ਚ ਨੀਦਰਲੈਂਡ ਦੇ ਉਪ ਨਿਵੇਸ਼ਕਾਂ ਨੇ ਉਨ੍ਹਾਂ ਨੂੰ ਇੱਥੋਂ ਖਦੇੜਿਆਂ ਅਤੇ ਕਈ ਇਮਾਰਤਾਂ ਦਾ ਨਿਰਮਾਣ ਕੀਤਾ। 
ਦੇਸ਼ ਦੇ ਸੰਸਕ੍ਰਿਤੀ ਮੰਤਰੀ ਵਿਜੇਦਾਸ ਰਾਜਪਕਸ਼ੇ ਨੇ ਸੰਸਦ 'ਚ ਕਿਹਾ ਕਿ ਸਟੇਡੀਅਮ 'ਚ ਗੈਰ-ਕਾਨੂੰਨੀ ਨਿਰਮਾਣ ਕੀਤਾ ਗਿਆ ਹੈ ਅਤੇ ਇਸ 'ਚ 500 ਸੀਟਾਂ ਦਾ ਇਹ ਪਵੇਲੀਅਨ ਸ਼ਾਮਲ ਹੈ। ਜਿਸ ਨਾਲ 'ਯੂਨੇਸਕੋ ਦੀ ਵਿਸ਼ਵ ਵਿਰਾਸਤ' ਦਾ ਦਰਜਾ ਗੁਆਉਣ ਦਾ ਖਤਰਾ ਹੈ। 
ਉਨ੍ਹਾਂ ਨੇ ਕਿਹਾ ਕਿ ਸਾਨੂੰ ਫੈਸਲਾ ਕਰਨ ਹੈ ਕਿ ਸਾਨੂੰ 'ਯੂਨੇਸਕੋ ਦੀ ਵਿਸ਼ਵ ਵਿਰਾਸਤ' ਦੇ ਦਰਜੇ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ ਜਾਂ ਪਵੇਲੀਅਮ ਨੂੰ। ਗੌਲ ਸਟੇਡੀਅਮ ਬੈਠਣ ਦੀ ਵਿਵਸਥਾ ਕਾਰਨ ਦੁਨੀਆਭਰ 'ਚ ਪ੍ਰਸਿੱਧ ਹੈ। ਰਾਜਪਕਸ਼ੇ ਨੇ ਹਾਲਾਂਕਿ ਕਿਹਾ ਕਿ ਸਰਕਾਰ ਕੋਲੰਬੋ ਤੋਂ 115 ਕਿਲੋਮੀਟਰ ਦੱਖਣ 'ਚ ਗੌਲ 'ਚ ਇਕ ਹੋਰ ਸਟੇਡੀਅਮ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਗੌਲ 'ਚ ਅਸੀਂ ਹੋਰ ਕ੍ਰਿਕਟ ਮੈਦਾਨ ਬਣਾ ਸਕਦੇ ਹਾਂ। 
ਸਪਿਨਰਾਂ ਲਈ ਮਦਦਗਾਰ ਗੌਲ ਸਟੇਡੀਅਮ ਦਾ ਨਿਰਮਾਣ 1998 'ਚ ਹੋਇਆ ਸੀ। ਇਹ ਮੈਦਾਨ ਸ਼੍ਰੀਲੰਕਾ ਲਈ ਕਿਸਮਤ ਵਾਲਾ ਰਿਹਾ ਹੈ। ਪਿਛਲੇ ਦਿਨੀਂ ਉਸ ਨੇ ਦੱਖਣੀ ਅਫਰੀਕਾ ਨੂੰ ਟੈਸਟ ਮੈਚ 'ਚ ਤਿੰਨ ਮੈਚਾਂ 'ਚ ਤਿੰਨ ਦਿਨਾਂ ਦੇ ਅੰਦਰ 278 ਦੌੜਾਂ ਨਾਲ ਹਰਾਇਆ ਸੀ।


Related News