IPL 2022 : ਰਾਜਸਥਾਨ ਨੇ ਲਖਨਊ ਨੂੰ 24 ਦੌੜਾਂ ਨਾਲ ਹਰਾਇਆ

Sunday, May 15, 2022 - 11:28 PM (IST)

ਮੁੰਬਈ- ਰਾਜਸਥਾਨ ਰਾਇਲਜ਼ ਨੇ ਲਖਨਊ ਸੁਪਰ ਜਾਇੰਟਸ ਨੂੰ ਐਤਵਾਰ ਨੂੰ ਆਈ. ਪੀ. ਐੱਲ. ਮੁਕਾਬਲੇ ਵਿਚ 24 ਦੌੜਾਂ ਨਾਲ ਹਰਾਇਆ ਅਤੇ ਪਲੇਅ ਆਫ ਦੀ ਦਹਿਲੀਜ਼ 'ਤੇ ਪਹੁੰਚ ਗਿਆ। ਰਾਜਸਥਾਨ ਨੇ 20 ਓਵਰਾਂ ਵਿਚ 6 ਵਿਕਟਾਂ 'ਤੇ 178 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਅਤੇ ਲਖਨਊ ਨੂੰ ਅੱਠ ਵਿਕਟਾਂ 'ਤੇ 154 ਦੌੜਾਂ 'ਤੇ ਰੋਕ ਦਿੱਤਾ। ਰਾਜਸਥਾਨ 13 ਮੈਚਾਂ ਵਿਚ 8ਵੀਂ ਜਿੱਤ ਅਤੇ 16 ਅੰਕਾਂ ਦੇ ਨਾਲ ਦੂਜੇ ਨੰਬਰ 'ਤੇ ਪਹੁੰਚ ਗਿਆ ਹੈ ਜਦਕਿ ਲਖਨਊ 13 ਮੈਚਾਂ ਵਿਚ 5ਵੀਂ ਹਾਰ ਤੋਂ ਬਾਅਦ 16 ਅੰਕਾਂ ਦੇ ਨਾਲ ਤੀਜੇ ਸਥਾਨ 'ਤੇ ਖਿਸਕ ਗਿਆ ਹੈ। ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੇ ਚੋਟੀ ਬੱਲੇਬਾਜ਼ ਜੋਸ ਬਟਲਰ ਨੂੰ ਸਿਰਫ 11 ਦੇ ਸਕੋਰ 'ਤੇ ਗੁਆ ਦਿੱਤਾ। ਬਟਲਰ 2 ਦੌੜਾਂ ਹੀ ਬਣਾ ਸਕੇ ਪਰ ਯਸ਼ਸਵੀ ਨੇ 29 ਗੇਂਦਾਂ 'ਤੇ 41, ਕਪਤਾਨ ਸੰਜੂ ਸੈਮਸਨ ਨੇ 24 ਗੇਂਦਾਂ 'ਤੇ 32, ਦੇਵਦੱਤ ਪੱਡੀਕਲ ਨੇ 18 ਗੇਂਦਾਂ 'ਤੇ ਪੰਜ ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 39, ਰਿਆਨ ਪਰਾਗ ਨੇ 16 ਗੇਂਦਾਂ 'ਤੇ 19 ਅਤੇ ਜਿਮੀ ਨੀਸ਼ਮ ਨੇ 12 ਗੇਂਦਾਂ 'ਤੇ 14 ਦੌੜਾਂ ਬਣਾ ਕੇ ਰਾਜਸਥਾਨ ਦੇ ਸਕੋਰ ਨੂੰ ਕੁਝ ਸਨਮਾਨ ਦਿੱਤਾ। ਰਵੀਚੰਦਰਨ ਅਸ਼ਵਿਨ ਨੇ ਸੱਤ ਗੇਂਦਾਂ 'ਤੇ ਅਜੇਤੂ 10 ਅਤੇ ਟ੍ਰੇਂਟ ਬੋਲਟ ਨੇ 9 ਗੇਂਦਾਂ 'ਤੇ ਅਜੇਤੂ 17 ਦੌੜਾਂ ਬਣਾ ਕੇ ਰਾਜਸਥਾਨ ਨੂੰ ਸੰਘਰਸ਼ਪੂਰਨ ਸਕੋਰ ਤੱਕ ਪਹੁੰਚਾਇਆ।

PunjabKesari

ਇਹ ਵੀ ਪੜ੍ਹੋ : ਦੁਖ਼ਦ ਖ਼ਬਰ : ਆਸਟ੍ਰੇਲੀਆ ਦੇ ਮਸ਼ਹੂਰ ਸਾਬਕਾ ਕ੍ਰਿਕਟਰ 'ਐਂਡਰਿਊ ਸਾਈਮੰਡਸ' ਦੀ ਭਿਆਨਕ ਹਾਦਸੇ ਦੌਰਾਨ ਮੌਤ
ਲਖਨਊ ਟੀਚੇ ਦਾ ਪਿੱਛਾ ਕਰਦੇ ਹੋਏ ਪਾਵਰ ਪਲੇਅ ਵਿਚ ਤਿੰਨ ਵਿਕਟਾਂ ਗੁਆ ਕੇ ਬਾਅਦ ਵਿਚ ਵਾਪਸੀ ਨਹੀਂ ਕਰ ਸਕਿਆ ਅਤੇ ਉਸ ਨੂੰ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ। ਟ੍ਰੇਂਟ ਬੋਲਟ ਨੇ ਤੀਜੇ ਓਵਰ ਦੀ ਪਹਿਲੀ ਗੇਂਦ 'ਤੇ ਕਵਿੰਟਨ ਡੀ ਕਾਕ ਅਤੇ ਦੂਜੀ ਗੇਂਦ 'ਤੇ ਆਯੂਸ਼ ਬਡੋਨੀ ਨੂੰ ਆਊਟ ਕਰ ਲਖਨਊ ਨੂੰ 2 ਕਰਾਰੇ ਝਟਕੇ ਦਿੱਤੇ। ਦੀਪਕ ਹੁੱਡਾ ਨੇ 39 ਗੇਂਦਾਂ 'ਤੇ ਪੰਜ ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 59 ਦੌੜਾਂ ਬਣਾਈਆਂ ਪਰ ਉਸ ਦੇ ਪੰਜਵੇਂ ਬੱਲੇਬਾਜ਼ ਦੇ ਰੂਪ ਵਿਚ 116 ਦੇ ਸਕੋਰ 'ਤੇ ਆਊਟ ਹੁੰਦੇ ਹੀ ਲਖਨਊ ਦੀਆਂ ਉਮੀਦਾਂ ਟੁੱਟ ਗਈਆਂ। ਕੁਰਣਾਲ ਪੰਡਯਾ ਨੇ 23 ਗੇਂਦਾਂ ਵਿਚ 25 ਅਤੇ ਮਾਰਕਸ ਸਟੋਇਨਸ ਨੇ 17 ਗੇਂਦਾਂ ਵਿਚ 27 ਦੌੜਾਂ ਬਣਾਈਆਂ। ਰਾਜਸਥਾਨ ਵਲੋਂ ਬੋਲਟ, ਕ੍ਰਿਸ਼ਨਾ ਅਤੇ ਓਬੇਦ ਮਕਾਯ ਨੇ 2-2 ਵਿਕਟ ਹਾਸਲ ਕੀਤੇ।

PunjabKesari

ਇਹ ਵੀ ਪੜ੍ਹੋ : ਭਾਰਤ ਨੇ ਰਚਿਆ ਇਤਿਹਾਸ, ਪਹਿਲੀ ਵਾਰ ਜਿੱਤਿਆ ਬੈੱਡਮਿੰਟਨ ਦਾ ਥਾਮਸ ਕੱਪ ਖ਼ਿਤਾਬ

PunjabKesari

ਪਲੇਇੰਗ ਇਲੈਵਨ :- 
ਲਖਨਊ ਸੁਪਰ ਜਾਇੰਟਸ :-
ਕਵਿੰਟਨ ਡੀ ਕਾਕ (ਵਿਕਟਕੀਪਰ), ਕੇ. ਐਲ. ਰਾਹੁਲ (ਕਪਤਾਨ), ਦੀਪਕ ਹੁੱਡਾ, ਮਾਰਕਸ ਸਟੋਈਨਿਸ, ਕਰੁਣਾਲ ਪੰਡਯਾ, ਆਯੂਸ਼ ਬਡੋਨੀ, ਜੇਸਨ ਹੋਲਡਰ, ਦੁਸ਼ਮੰਥਾ ਚਮੀਰਾ, ਰਵੀ ਬਿਸ਼ਨੋਈ, ਅਵੇਸ਼ ਖਾਨ, ਮੋਹਸਿਨ ਖਾਨ।

ਰਾਜਸਥਾਨ ਰਾਇਲਜ਼ :- ਯਸ਼ਸਵੀ ਜਾਇਸਵਾਲ, ਜੋਸ ਬਟਲਰ, ਸੰਜੂ ਸੈਮਸਨ (ਕਪਤਾਨ ਅਤੇ ਵਿਕਟਕੀਪਰ), ਦੇਵਦੱਤ ਪਡੀਕੱਲ, ਰਾਸੀ ਵੈਨ ਡੇਰ ਡੁਸੇਨ, ਰੀਆਨ ਪਰਾਗ, ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਪ੍ਰਸਿਧ ਕ੍ਰਿਸ਼ਨਾ, ਯੁਜਵੇਂਦਰ ਚਾਹਲ, ਕੁਲਦੀਪ ਸੇਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Gurdeep Singh

Content Editor

Related News