ਲਖਨਊ ਸੁਪਰ ਜਾਇੰਟਸ ਨੇ ਸ਼੍ਰੀਧਰਨ ਸ਼੍ਰੀਰਾਮ ਨੂੰ ਬਣਾਇਆ ਸਹਾਇਕ ਕੋਚ
Saturday, Sep 09, 2023 - 09:54 PM (IST)
ਲਖਨਊ, (ਭਾਸ਼ਾ)- ਲਖਨਊ ਸੁਪਰ ਜਾਇੰਟਸ (ਐਲ. ਐਸ. ਜੀ.) ਨੇ ਸ਼ਨੀਵਾਰ ਨੂੰ ਸਾਬਕਾ ਭਾਰਤੀ ਸਪਿਨਰ ਸ਼੍ਰੀਧਰਨ ਸ਼੍ਰੀਰਾਮ ਨੂੰ ਅਗਲੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਸੀਜ਼ਨ ਲਈ ਟੀਮ ਦਾ ਸਹਾਇਕ ਕੋਚ ਨਿਯੁਕਤ ਕਰਨ ਦਾ ਐਲਾਨ ਕੀਤਾ। ਉਸ ਨਾਲ ਮੁੱਖ ਕੋਚ ਜਸਟਿਨ ਲੈਂਗਰ ਅਤੇ 'ਮੈਂਟਰ' ਗੌਤਮ ਗੰਭੀਰ ਸ਼ਾਮਲ ਹੋਣਗੇ। ਟੀਮ ਦੇ ਕੋਚਿੰਗ ਵਿਭਾਗ ਵਿੱਚ ਵਿਜੇ ਦਹੀਆ (ਸਹਾਇਕ ਕੋਚ), ਪ੍ਰਵੀਨ ਤਾਂਬੇ (ਸਪਿਨ ਗੇਂਦਬਾਜ਼ੀ ਕੋਚ), ਮੋਰਨੀ ਮੋਰਕਲ (ਤੇਜ਼ ਗੇਂਦਬਾਜ਼ੀ ਕੋਚ) ਅਤੇ ਜੌਂਟੀ ਰੋਡਸ (ਫੀਲਡਿੰਗ ਕੋਚ) ਸ਼ਾਮਲ ਹਨ।
ਇਹ ਵੀ ਪੜ੍ਹੋ : ਵਨਡੇ 'ਚ ਸਫਲਤਾ ਲਈ ਸੂਰਯਕੁਮਾਰ ਨੂੰ ਡੀਵਿਲੀਅਰਸ ਦੀ ਸਲਾਹ, ਕਿਹਾ- ਮਾਮੂਲੀ ਬਦਲਾਅ ਦੀ ਲੋੜ
ਸ਼੍ਰੀਰਾਮ ਕੋਲ ਕੋਚਿੰਗ ਦਾ ਬਹੁਤ ਅਨੁਭਵ ਹੈ, ਉਹ ਬੰਗਲਾਦੇਸ਼ ਦਾ ਤਕਨੀਕੀ ਸਲਾਹਕਾਰ ਰਿਹਾ ਹੈ ਜਦੋਂ ਟੀਮ ਨੇ ਪਿਛਲੇ ਸਾਲ ਆਸਟਰੇਲੀਆ ਵਿੱਚ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਸੁਪਰ 12 ਪੜਾਅ ਵਿੱਚ ਦੋ ਜਿੱਤਾਂ ਹਾਸਲ ਕੀਤੀਆਂ ਸਨ। ਉਹ 2016 ਤੱਕ ਛੇ ਸਾਲਾਂ ਲਈ ਆਸਟਰੇਲੀਆਈ ਟੀਮ ਨਾਲ ਵੀ ਜੁੜੇ ਰਹੇ ਅਤੇ 2021-22 ਵਿੱਚ ਟੀ-20 ਵਿਸ਼ਵ ਕੱਪ ਅਤੇ ਏਸ਼ੇਜ਼ ਜਿੱਤਣ ਵਿੱਚ ਟੀਮ ਦੀ ਮਦਦ ਕੀਤੀ। ਉਹ ਰਾਇਲ ਚੈਲੇਂਜਰਜ਼ ਬੰਗਲੌਰ ਦੇ ਸਹਾਇਕ ਕੋਚ ਦੇ ਤੌਰ 'ਤੇ ਆਈ. ਪੀ. ਐਲ. ਵਿੱਚ ਸ਼ਾਮਲ ਹੋਇਆ ਸੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8