ਲੁਕਾਸ ਬਿਗਲੀਆ ਦਾ ਵਿਸ਼ਵ ਕੱਪ 'ਚ ਖੇਡਣਾ ਸ਼ੱਕ ਦੇ ਘੇਰੇ 'ਚ

04/24/2018 2:30:21 PM

ਮਿਲਾਨ (ਬਿਊਰੋ)— ਏ.ਸੀ. ਮਿਲਾਨ ਦੇ ਮਿਡਫੀਲਡਰ ਅਰਜਨਟੀਨਾ ਦੇ ਲੁਕਾਸ ਬਿਗਲੀਆ ਇਟਲੀ ਦੇ ਕਲੱਬ ਦੀ ਬੇਨੇਵੇਂਟੋ ਦੇ ਖਿਲਾਫ ਹਾਰ ਦੇ ਦੌਰਾਨ ਪਿੱਠ 'ਚ ਗੰਭੀਰ ਸੱਟ ਲਗਾ ਬੈਠੇ ਜਿਸ ਨਾਲ ਉਨ੍ਹਾਂ ਦੇ ਆਉਣ ਵਾਲੇ ਵਿਸ਼ਵ ਫੁੱਟਬਾਲ ਕੱਪ 'ਚ ਖੇਡਣ 'ਤੇ ਸਵਾਲ ਖੜੇ ਹੋ ਗਏ ਹਨ। 10 ਖਿਡਾਰੀਆਂ ਦੇ ਨਾਲ ਖੇਡ ਰਹੀ ਬੇਨੇਵੇਂਟੋ ਦੇ ਖਿਲਾਫ ਮਿਲਾਨ ਦੀ 0-1 ਦੀ ਹਾਰ ਦੇ ਦੌਰਾਨ 32 ਸਾਲਾਂ ਬਿਗਲੀਆ ਨੂੰ 72ਵੇਂ ਮਿੰਟ 'ਚ ਸੱਟ ਦੇ ਕਾਰਨ ਬਾਹਰ ਜਾਣਾ ਪਿਆ। ਕਲੱਬ ਨੇ ਪੁਸ਼ਟੀ ਕੀਤੀ ਹੈ ਕਿ ਬਿਗਲੀਆ ਦੀ ਪਿੱਠ ਦੀ ਦੋ ਹੱਡੀਆਂ ਟੁੱਟੀਆਂ ਹਨ।


Related News