ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ ਭਾਰਤ ਦੇ ਇਨ੍ਹਾਂ ਟਾਪ 5 ਕ੍ਰਿਕਟਰਾਂ ਦੀ LOVE STORY

5/21/2020 3:07:37 PM

ਨਵੀਂ ਦਿੱਲੀ : ਖੇਡ ਜਗਤ ਵਿਚ ਅਕਸਰ ਖਿਡਾਰੀਆਂ ਦੀ ਪ੍ਰੇਮ ਕਹਾਣੀ ਸਾਹਮਣੇ ਆਉਂਦੀ ਹੀ ਰਹਿੰਦੀ ਹੈ, ਜਿਸ ਨੂੰ ਜਾਣ ਕੇ ਫੈਂਸ ਖੁਸ਼ ਹੁੰਦੇ ਹਨ। ਆਓ ਅੱਜ ਅਸੀਂ ਤੁਹਾਨੂੰ ਦਸਦੇ ਹਾਂ ਭਾਰਤ ਦੇ ਉਨ੍ਹਾਂ 5 ਕ੍ਰਿਕਟਰਾਂ ਦੀ ਲਵ ਸਟੋਰੀ ਜੋ ਕਿ ਕਿਸੇ ਬਾਲੀਵੁੱਡ ਫਿਲਮ ਦੀ ਕਹਾਣੀ ਤੋਂ ਘੱਟ ਨਹੀਂ ਹੈ।

ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ
PunjabKesari

ਵਿਰਾਟ ਅਤੇ ਅਨੁਸ਼ਕਾ ਪਹਿਲੀ ਵਾਰ ਇਕ ਸ਼ੈਂਪੂ ਐਡ 'ਤੇ ਮਿਲੇ ਸਨ। ਵਿਰਾਟ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਅਨੁਸ਼ਕਾ ਨਾਲ ਮਿਲਣ ਤੋਂ ਪਹਿਲਾ ਥੋੜੇ ਸਹਿਮੇ ਹੋਏ ਸਨ। ਇਸ ਲਈ ਉਸ ਨੇ ਸੋਚਿਆ ਕਿ ਜਦੋਂ ਅਨੁਸ਼ਕਾ ਸਾਹਮਣੇ ਆਵੇਗੀ ਤਾਂ ਉਹ ਕੂਲ ਐਟੀਟਿਊਡ ਰੱਖੇਗਾ। ਸ਼ੂਟ ਸ਼ੁਰੂ ਹੋਇਆ ਤਾਂ ਕੋਹਲੀ ਨੇ ਮਾਹੌਲ ਕੂਲ ਰੱਖਣ ਲਈ ਅਨੁਸ਼ਕਾ ਦੇ ਕੱਦ 'ਤੇ ਕੁਮੈਂਟ ਕਰ ਦਿੱਤਾ। ਅਨੁਸ਼ਕਾ ਕੱਦ ਵਿਚ ਕੋਹਲੀ ਤੋਂ ਲੰਬੀ ਸੀ ਪਰ ਉਸ ਨੇ ਇਸ ਕੁਮੈਂਟ 'ਤੇ ਪ੍ਰਤੀਕਿਰਿਆ ਨਹੀਂ ਦਿੱਤੀ। ਗੱਲਬਾਤ ਕਰਨ 'ਤੇ ਜਦੋਂ ਅਨੁਸ਼ਕਾ ਨੇ ਕਿਹਾ ਕਿ ਪ੍ਰੋਫੈਸ਼ਨਲ ਹੁੰਦਿਆਂ ਤੁਸੀਂ ਇਨ੍ਹਾਂ ਗੱਲਾਂ 'ਤੇ ਧਿਆਨ ਨਹੀਂ ਦੇ ਸਕਦੇ। ਅਨੁਸ਼ਕਾ ਦੀ ਇਹ ਗੱਲ ਵਿਰਾਟ ਨੂੰ ਜੱਚ ਗਈ। ਇਸ ਤੋਂ ਬਾਅਦ ਉਹ ਲਗਾਤਾਰ ਅਨੁਸ਼ਕਾ ਦੇ ਨਾਲ ਸੰਪਰਕ ਵਿਚ ਰਹੇ। ਆਖਿਰਕਾਰ ਦੋਵਾਂ ਨੇ 2017 ਵਿਚ ਵਿਆਹ ਕਰ ਲਿਆ। 

ਸ਼ਿਖਰ ਧਵਨ ਅਤੇ ਆਏਸ਼ਾ ਮੁਖਰਜੀ
PunjabKesari

ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਭਾਰਤੀ ਮੂਲ ਦੀ ਆਸਟਰੇਲੀਆਈ ਨਾਗਰਿਕ ਤੇ ਮੁੱਕੇਬਾਜ਼ ਆਏਸ਼ਾ ਮੁਖਰਜੀ ਦੇ ਨਾਲ ਵਿਆਹ ਕੀਤਾ। ਆਏਸ਼ਾ ਨਾਲ ਪਹਿਲੀ ਮੁਲਾਕਾਤ ਬਾਰੇ ਧਵਨ ਨੇ ਹੀ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਸ ਨੇ ਪਹਿਲੀ ਵਾਰ ਆਏਸ਼ਾ ਨੂੰ ਫੇਸਬੁੱਕ 'ਤੇ ਦੇਖਿਆ ਸੀ। ਧਵਨ ਨੇ ਕਿਹਾ ਕਿ ਉਹ ਆਪਣੇ ਕਮਰੇ ਵਿਚ ਸਨ। ਹਰਭਜਨ ਵੀ ਉਸ ਦੇ ਨਾਲ ਸਨ। ਇਸੇ ਦੌਰਾਨ ਐੱਫ. ਬੀ. 'ਤੇ ਸਰਚ ਕਰਦਿਆਂ ਆਏਸ਼ਾ ਦੀ ਤਸਵੀਰ ਸਾਹਮਣੇ ਆਈ। ਧਵਨ ਨੇ ਕਿਹਾ ਕਿ ਮੈਨੂੰ ਆਏਸ਼ਾ ਦੀ ਪਰਸਨੈਲਿਟੀ ਚੰਗੀ ਲੱਗੀ ਅਤੇ ਮੈਂ ਰਿਕੁਐਸਟ ਭੇਜੀ। ਆਏਸ਼ਾ ਨੇ ਜਦੋਂ ਰਿਕੁਐਸਟ ਮੰਜ਼ੂਰ ਕੀਤੀ ਤਾਂ ਅਸੀਂ ਚੈਟ ਕਰਨ ਲੱਗੇ। ਇਸ ਤੋਂ ਬਾਅਦ ਅਸੀਂ ਮਿਲੇ ਅਤੇ ਥੋੜੇ ਹੀ ਦਿਨਾਂ ਵਿਚ ਸਾਨੂੰ ਪਤਾ ਚਲ ਗਿਆ ਕਿ ਰਿਸ਼ਤਾ ਕਾਫੀ ਲੰਬਾ ਚੱਲਣ ਵਾਲਾ ਹੈ। ਆਏਸ਼ਾ ਤਲਾਕਸ਼ੁਦਾ ਸੀ। ਉਸ ਦੇ 2 ਬੱਚੇ ਪਹਿਲਾਂ ਹੀ ਸੀ ਪਰ ਇਸ ਦੇ ਬਾਵਜੂਦ ਵੀ ਧਵਨ ਨੇ ਆਏਸ਼ਾ ਦੇ ਨਾਲ ਰਿਸ਼ਤਾ ਬਰਕਰਾਰ ਰੱਖਿਆ।

ਰੋਹਿਤ ਸ਼ਰਮਾ ਤੇ ਰਿਤਿਕਾ ਸਜਦੇਹ
PunjabKesari

ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਰਿਤਿਕਾ ਸਜਦੇਹ ਨੂੰ ਯੁਵਰਾਜ ਦੇ ਜ਼ਰੀਏ ਹੀ ਮਿਲੇ ਸੀ। ਰਿਤਿਕਾ ਲੰਬੇ ਸਮੇਂ ਤਕ ਰੋਹਿਤ ਦੇ ਨਾਲ ਬਤੌਰ ਮੈਨੇਜਰ ਜੁੜੀ ਰਹੀ। ਇਸ ਦੌਰਾਨ ਰੋਹਿਤ ਨੂੰ ਲੱਗਾ ਕਿ ਰਿਤਿਕਾ ਹੀ ਉਹ ਲੜਕੀ ਹੈ ਜਿਸ ਦੇ ਨਾਲ ਉਹ ਸਾਰੀ ਜ਼ਿੰਦਗੀ ਗੁਜ਼ਾਰ ਸਕਦੇ ਹਨ। ਇਸ ਦੇ ਲਈ ਰੋਹਿਤ ਆਈ. ਪੀ. ਐੱਲ. ਦੌਰਾਨ ਸਮਾਂ ਕੱਢ ਕੇ ਰਿਤਿਕਾ ਨੂੰ ਉਸੀ ਗ੍ਰਾਊਂਡ ਵਿਚ ਲੈ ਗਏ ਜਿੱਥੇ ਉਹ ਬਚਪਨ ਵਿਚ ਪ੍ਰੈਕਟਿਸ ਕਰਦੇ ਸਨ। ਇੱਥੇ ਰੋਹਿਤ ਨੇ ਰਿਤਿਕਾ ਨੂੰ ਪਰਪੋਜ਼ ਕੀਤਾ। ਰਿਤਿਕਾ ਨੇ ਵੀ ਹਾਂ ਕਰ ਦਿੱਤੀ।

ਮਹਿੰਦਰ ਸਿੰਘ ਧੋਨੀ ਅਤੇ ਸਾਕਸ਼ੀ
PunjabKesari

ਧੋਨੀ ਅਤੇ ਸਾਕਸ਼ੀ ਦੇ ਪਿਤਾ ਇਕ ਹੀ ਕੰਪਨੀ ਵਿਚ ਕੰਮ ਕਰਦੇ ਸਨ। ਅਜਿਹੇ 'ਚ ਦੋਵਾਂ ਦੀ ਚੰਗੀ ਜਾਣ-ਪਛਾਣ ਹੋ ਗਈ ਪਰ ਇਕ ਦਿਨ ਜਦੋਂ ਸਾਕਸ਼ੀ ਦੇ ਪਿਤਾ ਦਾ ਕਿਤੇ ਹੋਰ ਟ੍ਰਾਂਸਫਰ ਹੋ ਗਿਆ ਤਾਂ ਉਹ ਲੰਬੇ ਸਮੇਂ ਤਕ ਇਕ-ਦੂਜੇ ਨਾਲ ਨਹੀਂ ਮਿਲੇ। ਇਸ ਵਿਚਾਲੇ ਧੋਨੀ ਨੇ ਬਤੌਰ ਕ੍ਰਿਕਟਰ ਆਸਮਾਨ ਦੀ ਬੁਲੰਦੀਆਂ ਨੂੰ ਛੁਹਣਾ ਸ਼ੁਰੂ ਕਰ ਦਿੱਤਾ। 2007 ਵਿਚ ਜਦੋਂ ਉਹ ਇਕ ਮੈਚ ਦੇ ਸਿਲਸਿਲੇ ਵਿਚ ਤਾਜ਼ ਵਿਚ ਰੁਕੇ ਸਨ ਤਾਂ ਉੱਥੇ ਸਾਕਸ਼ੀ ਵੀ ਬਤੌਰ ਐੱਚ. ਆਰ. ਇੰਟਰਨਸ਼ਿਪ ਕਰ ਰਹੀ ਸੀ। ਸਾਕਸ਼ੀ ਆਪਣੇ ਮੈਨੇਜਰ ਦੇ ਨਾਲ ਧੋਨੀ ਨੂੰ ਮਿਲੀ। ਦੋਵੇਂ ਇਕ-ਦੂਜੇ ਨੂੰ ਦੇਖ ਕੇ ਕਾਫੀ ਖੁਸ਼ ਹੋਏ। ਨੰਬਰ ਲਏ ਗਏ। ਇਸ ਤੋਂ ਬਾਅਦ ਧੋਨੀ ਅਤੇ ਸਾਕਸ਼ੀ ਰਿਲੇਸ਼ਨਸ਼ਿਪ ਵਿਚ ਆ ਗਏ। ਇਸ ਤੋਂ ਬਾਅਦ ਜਲਦੀ ਹੀ ਦੋਵਾਂ ਦਾ ਵਿਆਹ ਹੋ ਗਿਆ।

ਹਾਰਦਿਕ ਪੰਡਯਾ ਅਤੇ ਨਤਾਸ਼ਾ ਸਟਾਨਕੋਵਿਕ
PunjabKesari

ਹਾਰਦਿਕ ਨੇ ਸਾਲ 2020 ਦੇ ਪਹਿਲੇ ਹੀ ਦਿਨ ਸਰਬੀਆਈ ਮਾਡਲ ਨਤਾਸ਼ਾ ਸਟਾਨਕੋਵਿਕ ਦੇ ਨਾਲ ਮੰਗਣੀ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਹਾਰਦਿਕ ਪਹਿਲੀ ਵਾਰ ਨਤਾਸ਼ਾ ਨੂੰ ਇਕ ਪਾਰਟੀ ਵਿਚ ਮਿਲੇ ਸਨ। ਨਤਾਸ਼ਾ ਨੂੰ ਹਾਰਦਿਕ ਦਾ ਬੇਬਾਕ ਸੁਭਾਅ ਪਸੰਦ ਆਇਆ ਸੀ। ਦੋਵੇਂ ਲੰਬੇ ਸਮੇਂ ਤਕ ਡੇਟਿੰਗ ਕਰਦੇ ਰਹੇ ਪਰ ਕਿਸੇ ਨੂੰ ਭਣਕ ਤਕ ਨਹੀਂ ਲੱਗਣ ਦਿੱਤੀ। ਆਖਿਰ ਜਦੋਂ ਹਾਰਦਿਕ ਨੇ ਇਕ ਪਰਿਵਾਰ ਸਮਾਰੋਹ ਵਿਚ ਆਪਣੀ ਭਾਬੀ ਪੰਖੁੜੀ ਨਾਲ ਨਤਾਸ਼ਾ ਦੀ ਮੁਲਾਕਾਤ ਕਰਾਈ ਤਾਂ ਸਾਰਾ ਮਾਮਲਾ ਬਾਹਰ ਆ ਗਿਆ। ਹਾਲਾਂਕਿ ਨਵੇਂ ਸਾਲ ਤੋਂ ਪਹਿਲਾਂ ਕਿਸੇ ਨੂੰ ਖਬਰ ਨਹੀਂ ਸੀ ਕਿ ਇਹ ਦੋਵੇਂ ਮੰਗਣੀ ਕਰ ਲੈਣਗੇ।


Ranjit

Content Editor Ranjit