ਫਿਡੇ ਮਹਿਲਾ ਗ੍ਰਾਂ. ਪ੍ਰੀ. ਸ਼ਤਰੰਜ-ਸਟੇਫਨੋਵਾ ਕੋਲੋਂ ਹਾਰ ਕੇ ਹਰਿਕਾ ਖਿਤਾਬੀ ਦੌੜ ''ਚ ਪੱਛੜੀ
Wednesday, Mar 11, 2020 - 11:30 PM (IST)
ਲੋਸੇਨ (ਨਿਕਲੇਸ਼ ਜੈਨ)— ਸਵਿਟਜ਼ਰਲੈਂਡ ਵਿਚ ਚੱਲ ਰਹੀ ਫਿਡੇ ਮਹਿਲਾ ਗ੍ਰਾਂ. ਪ੍ਰੀ. ਸ਼ਤਰੰਜ ਵਿਚ 5 ਰਾਊਂਡ ਤੱਕ ਸਭ ਤੋਂ ਅੱਗੇ ਚੱਲ ਰਹੀ ਹਰਿਕਾ ਦ੍ਰੋਣਾਵਲੀ ਪਿਛਲੇ 3 ਰਾਊਂਡ ਵਿਚ 2 ਹਾਰ ਅਤੇ ਇਕ ਡਰਾਅ ਦੇ ਨਾਲ ਸਿਰਫ ਅੱਧਾ ਅੰਕ ਹੀ ਬਣਾ ਸਕੀ ਅਤੇ 8 ਰਾਊਂਡ ਤੋਂ ਬਾਅਦ ਅੰਕ ਬਣਾ ਕੇ ਤੀਜੇ ਸਥਾਨ 'ਤੇ ਪਹੁੰਚ ਗਈ ਹੈ। 8ਵੇਂ ਰਾਊਂਡ ਵਿਚ ਉਸ ਨੂੰ ਬੁਲਗਾਰੀਆ ਦੀ ਸਾਬਕਾ ਵਿਸ਼ਵ ਚੈਂਪੀਅਨ ਅੰਟੋਨੇਟਾ ਸਟੇਫਨੋਵਾ ਕੋਲੋਂ ਹਾਰ ਦਾ ਸਾਹਣਾ ਕਰਨਾ ਪਿਆ। ਕਾਲੇ ਮੋਹਰਿਆਂ ਨਾਲ ਖੇਡ ਰਹੀ ਹਰਿਕਾ ਕਲੋਸ ਕੇਟਲਨ ਓਪਨਿੰਗ ਵਿਚ ਚਾਲਾਂ ਤੱਕ ਵਧੀਆ ਸਥਿਤੀ ਵਿਚ ਨਜ਼ਰ ਆ ਰਹੀ ਸੀ ਪਰ ਉਸ ਦੇ ਬਾਅਦ ਲਗਾਤਾਰ ਕੁੱਝ ਗਲਤ ਚਾਲਾਂ ਕਾਰਣ ਉਸ ਦੀ ਸਥਿਤੀ ਖਰਾਬ ਹੋਣ ਲੱਗੀ। ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਵੀ 95 ਚਾਲਾਂ ਤੱਕ ਚੱਲੇ ਮੁਕਾਬਲੇ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਰਾਊਂਡ 8 ਵਿਚ ਹੋਰ ਨਤੀਜਿਆਂ ਵਿਚ ਵਿਸ਼ਵ ਚੈਂਪੀਅਨ ਚੀਨ ਦੀ ਜੂ ਵੇਂਜੂਨ ਨੇ ਰੂਸ ਦੀ ਅਲਿਨਾ ਕਾਸ਼ਲਿਨਸਕਾਇਆ ਨੂੰ, ਜਾਰਜੀਆ ਦੀ ਨਾਨਾ ਦਗਨਿਡਜੇ ਨੇ ਜਰਮਨੀ ਦੀ ਮਾਰੀ ਸੇਬਗ ਨੂੰ, ਉਕ੍ਰੇਨ ਦੀ ਮਾਰੀਆ ਮੁਜਯਚੂਕ ਨੇ ਰੂਸ ਦੀ ਅਲੈਗਜ਼ੈਂਡਰਾ ਕੋਸਿਟਨਿਯੁਕ ਨੂੰ ਹਰਾਇਆ ਜਦਕਿ ਰੂਸ ਦੀ ਅਲੈਕਸਾਂਦਰਾ ਗੋਰਯਾਚਕਿਨਾ ਨੇ ਸਵੀਡਨ ਦੀ ਪਿਯਾ ਕ੍ਰਮਲਿੰਗ ਨਾਲ ਅਤੇ ਕਜ਼ਾਕਿਸਤਾਨ ਦੀ ਅਬਦੁਮਲਿਕ ਜਹੰਸਾਇਆ ਨੇ ਉਕ੍ਰੇਨ ਦੀ ਅੰਨਾ ਮੁਜਯਚੂਕ ਨਾਲ ਡਰਾਅ ਖੇਡਿਆ। 8 ਰਾਊਂਡ ਤੋਂ ਬਾਅਦ ਦਗਨਿਡਜੇ ਅਤੇ ਗੋਰਯਾਚਕਿਨਾ 5 ਅੰਕ, ਅਬਦੁਮਲਿਕ, ਅੰਨਾ, ਅਲਿਨਾ ਅਤੇ ਮਾਰੀਆ 4.5 ਅੰਕ, ਹਰਿਕਾ, ਕ੍ਰਮਲਿੰਗ ਅਤੇ ਜੂ ਵੇਂਜੂਨ 4 ਅੰਕ 'ਤੇ, ਸਟੇਫਨੋਵਾ 3.5 ਅੰਕ, ਮਾਰੀ 2.5 ਅੰਕ ਅਤੇ ਕੋਸਟੇਨਿਯੁਕ 2 ਅੰਕਾਂ 'ਤੇ ਖੇਡ ਰਹੀਆਂ ਹਨ।