ਗੇਂਦ ਦੇਖੋ ਤੇ ਸ਼ਾਟ ਲਗਾਓ, ਇਹ ਮੇਰੀ ਖਾਸੀਅਤ : ਪੰਤ
Friday, Mar 05, 2021 - 10:10 PM (IST)
ਅਹਿਮਦਾਬਾਦ- ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਮੈਚ ਤੋਂ ਬਾਅਦ ਕਿਹਾ ਕਿ ਜ਼ਿਆਦਾਤਰ ਮੌਕਿਆਂ ’ਤੇ ਉਸ ਨੂੰ ਆਪਣੀਆਂ ਸ਼ਾਟਾਂ ਖੇਡਣ ਦਾ ਮੌਕਾ ਮਿਲ ਜਾਂਦਾ ਸੀ ਪਰ ਸ਼ੁੱਕਰਵਾਰ ਨੂੰ ਮੈਚ ਦੀ ਸਥਿਤੀ ਨੂੰ ਦੇਖਦੇ ਹੋਏ ਉਸ ਨੂੰ ਆਪਣੀ ਸ਼ਾਨਦਾਰ ਪਾਰੀ ਦੌਰਾਨ ਸਟ੍ਰੋਕਸ ਖੇਡਣ ਤੋਂ ਪਹਿਲਾਂ ਕ੍ਰੀਜ਼ ’ਤੇ ਸਮਾਂ ਬਿਤਾਉਣਾ ਪਿਆ। ਜੇਮਸ ਐਂਡਰਸਨ ਦੀ ਗੇਂਦ ’ਤੇ ਲਾਇਆ ਗਿਆ ਰਿਵਰਸ ਸਵੀਪ ਸ਼ਾਟ ਦਿਨ ਦਾ ਉਸਦਾ ਸਭ ਤੋਂ ਬਿਹਤਰੀਨ ਸ਼ਾਟ ਸੀ। ਸਟੰਪ ਤੋਂ ਬਾਅਦ ਜਦੋਂ ਉਸ ਤੋਂ ਇਸ ਸਟ੍ਰੋਕ ਦੇ ਬਾਰੇ ਵਿਚ ਪੁੱਛਿਆ ਗਿਆ ਤਾਂ ਉਸ ਨੇ ਕਿਹਾ,‘‘ਤੁਹਾਨੂੰ ਰਿਵਰਸ ਫਲਿਪ ਲਈ ਪਹਿਲਾਂ ਤੋਂ ਯੋਜਨਾ ਬਣਾਉਣੀ ਹੁੰਦੀ ਹੈ ਪਰ ਜੇਕਰ ਕਿਸਮਤ ਤੁਹਾਡੇ ਨਾਲ ਹੈ ਤਾਂ ਤੁਸੀਂ ਜ਼ੋਖਿਮ ਲੈ ਸਕਦੇ ਹੋ।’’
ਇਹ ਖ਼ਬਰ ਪੜ੍ਹੋ- IND v ENG : ਪੰਤ ਦਾ ਭਾਰਤੀ ਧਰਤੀ ’ਤੇ ਪਹਿਲਾ ਸੈਂਕੜਾ, ਭਾਰਤ ਨੂੰ ਮਿਲੀ 89 ਦੌੜਾਂ ਦੀ ਬੜ੍ਹਤ
ਉਸ ਨੇ ਕਿਹਾ,‘‘ਮੈਨੂੰ ਜ਼ਿਆਦਾਤਰ ਸਮੇਂ ’ਤੇ ਅਜਿਹਾ ਕਰਨ ਲਈ ਮੌਕਾ ਮਿਲ ਜਾਂਦਾ ਸੀ ਪਰ ਮੈਨੂੰ ਮੈਚ ਦੇ ਹਾਲਾਤ ਨੂੰ ਦੇਖ ਕੇ ਹੀ ਅੱਗੇ ਵਧਣਾ ਸੀ। ਮੈਂ ਟੀਮ ਨੂੰ ਜਿੱਤਦੇ ਹੋਏ ਦੇਖਣਾ ਚਾਹੁੰਦਾ ਹਾਂ ਤੇ ਜੇਕਰ ਅਜਿਹਾ ਕਰਦੇ ਹੋਏ ਦਰਸ਼ਕਾਂ ਦਾ ਮਨੋਰੰਜਨ ਹੋ ਜਾਵੇ ਤਾਂ ਮੈਂ ਖੁਸ਼ ਹਾਂ।’’ ਪੰਤ ਨੇ ਕਿਹਾ, ‘‘ਜੇਕਰ ਗੇਂਦਬਾਜ਼ ਚੰਗੀ ਗੇਂਦਬਾਜ਼ੀ ਕਰ ਰਿਹਾ ਹੈ ਤਾਂ ਉਸ ਦਾ ਸਾਹਮਣਾ ਕਰੋ ਤੇ ਇਕ-ਇਕ ਦੌੜ ਬਣਾਓ, ਮੇਰੇ ਦਿਮਾਗ ਵਿਚ ਇਹ ਹੀ ਸੀ। ਮੈਂ ਮੈਚ ਦੀ ਸਥਿਤੀ ਦੇ ਹਿਸਾਬ ਨਾਲ ਖੇਡਣਾ ਚਾਹੁੰਦਾ ਹਾਂ ਤੇ ਫਿਰ ਗੇਂਦ ਨੂੰ ਦੇਖ ਕੇ ਹੀ ਸ਼ਾਟ ਲਾਉਂਦਾ ਹਾਂ, ਇਹ ਹੀ ਮੇਰੀ ਖੇਡ ਦੀ ਖਾਸੀਅਤ ਹੈ।’’
ਇਹ ਖ਼ਬਰ ਪੜ੍ਹੋ- ਬਿਹਾਰ 'ਚ ਜ਼ਹਿਰੀਲੀ ਸ਼ਰਾਬ ਦਾ ਮਾਮਲਾ : 9 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ, 4 ਔਰਤਾਂ ਨੂੰ ਉਮਰਕੈਦ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।