ਲੌਂਗ ਜੰਪਰ ਸ਼੍ਰੀਸ਼ੰਕਰ ਨੇ 2024 ਓਲੰਪਿਕ ਲਈ ਕੀਤਾ ਕੁਆਲੀਫਾਈ, ਜਿੱਤਿਆ ਚਾਂਦੀ ਤਮਗਾ
Sunday, Jul 16, 2023 - 10:59 AM (IST)
ਬੈਂਕਾਕ– ਭਾਰਤ ਦੇ ਲੌਂਗ ਜੰਪ ਦੇ ਐਥਲੀਟ ਮੁਰਲੀ ਸ਼੍ਰੀਸ਼ੰਕਰ ਨੇ ਸ਼ਨੀਵਾਰ ਨੂੰ ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ ’ਚ ਆਪਣੇ ਕਰੀਅਰ ਦੀ 8.37 ਮੀਟਰ ਦੀ ਦੂਜੀ ਸਰਵਸ੍ਰੇਸ਼ਠ ਕੋਸ਼ਿਸ਼ ਨਾਲ ਚਾਂਦੀ ਤਮਗਾ ਜਿੱਤ ਕੇ 2023 ਪੈਰਿਸ ਓਲੰਪਿਕ ਲਈ ਕੁਆਲੀਫਾਈ ਕੀਤਾ। ਸ਼੍ਰੀਸ਼ੰਕਰ (24 ਸਾਲ) ਨੇ ਆਪਣੇ ਆਖਰੀ ਰਾਊਂਡ ਦੀ 8.37 ਮੀਟਰ ਦੇ ਜੰਪ ਨਾਲ ਓਲੰਪਿਕ ਕੁਆਲੀਫਿਕੇਸ਼ਨ ਹਾਸਲ ਕੀਤਾ। ਪੈਰਿਸ ਓਲੰਪਿਕ ਲਈ ਮਾਪਦੰਡ 8.27 ਮੀਟਰ ਦਾ ਹੈ ਤੇ ਕੁਆਲੀਫਿਕੇਸ਼ਨ ਸਮਾਂ 1 ਜੁਲਾਈ ਤੋਂ ਸ਼ੁਰੂ ਹੋਇਆ ਹੈ।
ਇਹ ਵੀ ਪੜ੍ਹੋ- ਨੋਵਾਕ ਜੋਕੋਵਿਚ ਵਿੰਬਲਡਨ ਦੇ ਖ਼ਿਤਾਬ ਤੋਂ ਸਿਰਫ਼ ਇਕ ਕਦਮ ਦੂਰ
ਚੀਨੀ ਤਾਈਪੇ ਦੇ ਯੂ ਟਾਂਗ ਲਿਨ ਨੇ ਚੌਥੇ ਰਾਊਂਡ ’ਚ 8.40 ਮੀਟਰ ਦੇ ਜੰਪ ਨਾਲ ਸੋਨ ਤਮਗਾ ਜਿੱਤਿਆ, ਜਿਹੜੀ ਇਸ ਸੈਸ਼ਨ ’ਚ ਵਿਸ਼ਵ ਦੀ ਤੀਜੀ ਕੋਸ਼ਿਸ਼ ਹੈ। ਸ਼੍ਰੀਸ਼ੰਕਰ ਨੇ ਪਿਛਲੇ ਮਹੀਨੇ ਰਾਸ਼ਟਰੀ ਅੰਤਰਰਾਜੀ ਚੈਂਪੀਅਨਸ਼ਿਪ ਦੇ ਕੁਆਲੀਫਿਕੇਸ਼ਨ ਦੌਰ ਦੌਰਾਨ 8.41 ਮੀਟਰ ਦੇ ਜੰਪ ਨਾਲ ਅਗਸਤ ’ਚ ਹੋਣ ਵਾਲੀ ਬੁਡਾਪੇਸਟ ਵਿਸ਼ਵ ਚੈਂਪੀਅਨਸ਼ਿਪ ਲਈ ਪਹਿਲਾਂ ਹੀ ਕੁਆਲੀਫਾਈ ਕਰ ਲਿਆ ਸੀ। ਇਹ ਉਸਦੇ ਕਰੀਅਰ ਦਾ ਬੈਸਟ ਜੰਪ ਵੀ ਰਿਹਾ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8