ਲਾਕਡਾਊਨ : ਹਾਰਦਿਕ ਦੇ ਘਰ ਕੈਦ ਨਤਾਸ਼ਾ ਹੋਈ ਪਰੇਸ਼ਾਨ, ਸ਼ੇਅਰ ਕੀਤੀਆਂ ਪੁਰਾਣੀਆਂ ਤਸਵੀਰਾਂ
Sunday, Apr 05, 2020 - 02:29 PM (IST)

ਨਵੀਂ ਦਿੱਲੀ : ਕੋਰੋਨਾ ਵਾਇਰਸ ਕਾਰਨ ਭਾਰਤ ਵਿਚ 15 ਅਪ੍ਰੈਲ ਤਕ ਲਾਕਡਾਊਨ ਹੈ। ਅਜਿਹੇ ’ਚ ਹਰ ਕਿਸੇ ਨੇ ਖੁਦ ਨੂੰ ਘਰ ਵਿਚ ਕੁਆਰੰਟਾਈਨ ਕੀਤਾ ਹੋਇਆ ਹੈ। ਹਾਰਦਿਕ ਪੰਡਯਾ ਵੀ ਆਪਣੇ ਪਰਿਵਾਰ ਦੇ ਨਾਲ ਮੁੰਬਈ ਵਿਚ ਆਪਣੇ ਘਰ ਹੀ ਰਹਿ ਰਹੇ ਹਨ ਜਿੱਥੇ ਉਸ ਦੀ ਗਰਲਫ੍ਰੈਂਡ ਵੀ ਨਾਲ ਹੀ ਰਹਿੰਦੀ ਹੈ। ਨਤਾਸ਼ਾ ਇਸ ਸਮੇਂ ਭਾਂਵੇ ਹੀ ਹਾਰਦਿਕ ਦੇ ਨਾਲ ਹੋਵੇ ਪਰ ਉਰ ਨੂੰ ਘਰ ਤੋਂ ਬਾਹਰ ਜਾਣਾ ਅਤੇ ਘੁੰਮਣਾ ਪਸੰਦ ਹੈ। ਨਤਾਸ਼ਾ ਨੇ ਸੋਸ਼ਲ ਮੀਡੀਆ ’ਤੇ ਬੀਚ ਕਿਨਾਰੇ ਦੀ ਤਸਵੀਰ ਸ਼ੇਅਰ ਕੀਤੀ, ਜਿਸ ਦੇ ਕੈਪਸ਼ਨ ਵਿਚ ਉਸ ਨੇ ਲਿਖਿਆ ਕੁਝ ਸਮੇਂ ਪਹਿਲਾਂ।
Just a while ago... 🌊☀️💙 #vitaminsea
A post shared by Nataša Stanković✨ (@natasastankovic__) on Apr 4, 2020 at 6:56am PDT
ਨਤਾਸ਼ਾ ਇੰਨੀਂ ਦਿਨੀਂ ਹਾਰਦਿਕ ਦੇ ਨਾਲ ਸਮਾਂ ਬਿਤਾ ਰਹੀ ਹੈ ਅਤੇ ਕਈ ਵਾਰ ਦੋਵਾਂ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਸ਼ੇਅਰ ਕਰ ਚੁੱਕੀ ਹੈ। ਦੋਵੇਂ ਇਕੱਠੇ ਜਿੰਮ ਕਰਦੇ ਹੋਏ, ਕ੍ਰਿਕਟ ਖੇਡਦੇ ਹੋਏ ਵੀਡੀਓ ਸ਼ੇਅਰ ਕਰ ਚੁੱਕੇ ਹਨ, ਜੋ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਉਂਦੀ ਹੈ। ਦੱਸ ਦਈਏ ਕਿ ਇਸ ਸਾਲ ਦੇ ਪਹਿਲੇ ਦਿਨ ਹਾਰਦਿਕ ਅਤੇ ਨਤਾਸ਼ਾ ਨੇ ਮੰਗਣੀ ਕੀਤੀ ਸੀ। ਦੋਵਾਂ ਦੇ ਅਫੇਅਰ ਦੀਆਂ ਚਰਚਾਵਾਂ ਪਿਛਲੇ ਸਾਲ ਤੋਂ ਹੀ ਹੋ ਰਹੀਆਂ ਸੀ। ਹਾਲਾਂਕਿ ਦੋਵਾਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਸੀ। ਮੰਗਣੀ ਕਰ ਕੇ ਦੋਵਾਂ ਨੇ ਆਪਣੇ ਰਿਸ਼ਤੇ ’ਤੇ ਮੋਹਰ ਲਗਾ ਦਿੱਤੀ ਸੀ।
27 ਸਾਲਾ ਨਤਾਸ਼ਾ ਬਾਲੀਵੁੱਡ ਅਦਾਕਾਰਾ ਅਤੇ ਡਾਂਸਰ ਹੈ। ਨਤਾਸ਼ਾ ਮੂਲ ਰੂਪ ਨਾਲ ਸਰਬੀਆ ਦੀ ਰਹਿਣ ਵਾਲੀ ਹੈ। ਉਸ ਦਾ ਜਨਮ ਸਰਬੀਆ ਦੇ ਪੋਜੇਰਵੇਕ ਵਿਚ ਹੋਇਆ ਸੀ ਪਰ ਉਹ ਹੁਣ ਮੁੰਬਈ ਵਿਚ ਹੀ ਰਹਿੰਦੀ ਹੈ। ਹਾਰਦਿਕ ਪੰਡਯਾ ਤੋਂ ਪਹਿਲਾਂ ਟੀ. ਵੀ. ਐਕਟਰ ਅਲੀ ਗੋਨੀ ਨੂੰ ਨਤਾਸ਼ਾ ਡੇਟ ਕਰ ਚੁੱਕੀ ਹੈ।