ਲਿਵਰਪੂਲ ਨੇ ਟੋਟੈਨਹੈਮ ਨਾਲ ਖੇਡਿਆ ਡਰਾਅ, ਮੈਨਚੈਸਟਰ ਸਿਟੀ ਦੀ ਖਿਤਾਬ ਜਿੱਤਣ ਦੀ ਸੰਭਾਵਨਾ ਵਧੀ

Sunday, May 08, 2022 - 07:52 PM (IST)

ਲਿਵਰਪੂਲ ਨੇ ਟੋਟੈਨਹੈਮ ਨਾਲ ਖੇਡਿਆ ਡਰਾਅ, ਮੈਨਚੈਸਟਰ ਸਿਟੀ ਦੀ ਖਿਤਾਬ ਜਿੱਤਣ ਦੀ ਸੰਭਾਵਨਾ ਵਧੀ

ਲਿਵਰਪੂਲ- ਲਿਵਰਪੂਲ ਨੇ ਟੋਟੈਨਹੈਮ ਨਾਲ 1-1 ਨਾਲ ਡਰਾਅ ਖੇਡਿਆ, ਜਿਸ ਨਾਲ ਉਹ ਇੰਗਲਿਸ਼ ਪ੍ਰੀਮੀਅਰ ਲੀਗ (ਈ. ਪੀ. ਐੱਲ.) ਫੁੱਟਬਾਲ ਮੁਕਾਬਲੇ ਵਿਚ ਟਾਪ 'ਤੇ ਪਹੁੰਚ ਗਿਆ ਪਰ ਇਸ ਨਾਲ ਮੈਨਚੈਸਟਰ ਸਿਟੀ ਦੀ ਖਿਤਾਬ ਜਿੱਤਣ ਦੀ ਸੰਭਾਵਨਾ ਵੱਧ ਗਈ। ਲਿਵਰਪੂਲ ਦਾ ਇਸ ਡਰਾਅ ਨਾਲ ਆਪਣੇ ਘਰੇਲੂ ਮੈਦਾਨ ਐਨਫੀਲਡ ਉੱਤੇ ਲੀਗ ਵਿਚ ਲਗਾਤਾਰ 12 ਮੈਚਾਂ 'ਚ ਜਿੱਤ ਦਾ ਅਭਿਆਨ ਰੁਕ ਗਿਆ, ਜਿਸ ਨਾਲ ਉਸ ਦੀਆਂ ਖਿਤਾਬ ਜਿੱਤਣ ਦੀਆਂ ਉਮੀਦਾਂ ਨੂੰ ਵੀ ਕਰਾਰਾ ਝੱਟਕਾ ਲਗਾ ਹੈ। 

ਇਹ ਖ਼ਬਰ ਪੜ੍ਹੋ-  ਯੁਵਰਾਜ ਸਿੰਘ ਨੇ ਪਤਨੀ ਨਾਲ ਸ਼ੇਅਰ ਕੀਤੀਆਂ ਤਸਵੀਰਾਂ, ਯੁਵੀ ਦੀ ਗੋਦ 'ਚ ਦਿਸਿਆ ਬੇਟਾ

PunjabKesari
ਸਿਟੀ ਨੂੰ ਆਪਣਾ ਅਗਲਾ ਮੈਚ ਨਿਊਕਾਸਲ ਨਾਲ ਖੇਡਣਾ ਹੈ, ਜਿਸ 'ਚ ਜਿੱਤ ਨਾਲ ਉਹ ਲਿਵਰਪੂਲ ਤੋਂ 3 ਅੰਕ ਅੱਗੇ ਹੋ ਜਾਵੇਗਾ। ਲਿਵਰਪੂਲ ਤੇ ਸਿਟੀ ਦੇ ਅਜੇ ਬਰਾਬਰ ਅੰਕ ਹਨ। ਸਿਟੀ ਨੇ ਹਾਲਾਂਕਿ ਇਕ ਮੈਚ ਘੱਟ ਖੇਡਿਆ ਹੈ। ਲਿਵਰਪੂਲ ਖਿਲਾਫ ਮੈਚ 'ਚ ਸੋ ਹਿਊਂਗ ਮਿਨ ਨੇ 56ਵੇਂ ਮਿੰਟ ਵਿਚ ਟੋਟੈਨਹੈਮ ਨੂੰ ਬੜ੍ਹਤ ਦਿਵਾ ਦਿੱਤੀ ਸੀ। ਲੁਈ ਡਿਆਜ਼ ਨੇ 74ਵੇਂ ਮਿੰਟ ਵਿਚ ਲਿਵਰਪੂਲ ਲਈ ਬਰਾਬਰੀ ਦਾ ਗੋਲ ਕੀਤਾ।

PunjabKesari

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ


author

Gurdeep Singh

Content Editor

Related News