ਲੀਡਸ ਨਾਲ ਡਰਾਅ ਖੇਡ ਕੇ ਲਿਵਰਪੂਲ ਨੇ ਚੋਟੀ ਦੇ 4 ’ਚ ਜਗ੍ਹਾ ਬਣਾਉਣ ਦਾ ਮੌਕਾ ਗੁਆਇਆ

Tuesday, Apr 20, 2021 - 06:27 PM (IST)

ਲੀਡਸ ਨਾਲ ਡਰਾਅ ਖੇਡ ਕੇ ਲਿਵਰਪੂਲ ਨੇ ਚੋਟੀ ਦੇ 4 ’ਚ ਜਗ੍ਹਾ ਬਣਾਉਣ ਦਾ ਮੌਕਾ ਗੁਆਇਆ

ਸਪੋਰਟਸ ਡੈਸਕ— ਲਿਵਰਪੂਲ ਨੂੰ 87ਵੇਂ ਮਿੰਟ ’ਚ ਗੋਲ ਗੁਆਉਣ ਕਾਰਨ ਲੀਡਸ ਖਿਲਾਫ਼ ਇੰਗਲਿਸ਼ ਪ੍ਰੀਮੀਅਰ ਲੀਗ (ਈ. ਪੀ. ਐੱਲ.) ਦਾ ਮੈਚ 1-1 ਨਾਲ ਡਰਾਅ ਖੇਡਣਾ ਪਿਆ ਜਿਸ ਨਾਲ ਟੀਮ ਚੋਟੀ ਦੇ ਚਾਰ ’ਚ ਜਗ੍ਹਾ ਬਣਾਉਣ ’ਚ ਅਸਫਲ ਰਹੀ। ਲਿਵਰਪੂਲ ਨੂੰ ਸਡੀਓ ਮਾਨੇ ਨੇ 31ਵੇਂ ਮਿੰਟ ’ਚ ਹੀ ਬੜ੍ਹਤ ਦਿਵਾ ਦਿੱਤੀ ਸੀ। ਉਸ ਨੇ ਮੈਚ ’ਚ ਵਧੇਰੇ ਸਮੇਂ ਇਹ ਬੜ੍ਹਤ ਕਾਇਮ ਰੱਖੀ ਪਰ 87ਵੇਂ ਮਿੰਟ ’ਚ ਸਪੇਨ ਦੇ ਡਿਫ਼ੈਂਡਰ ਡਿਏਗੋ ਲੋਰੇਂਟ ਨੇ ਲੀਡਸ ਨੂੰ ਬਰਾਬਰੀ ਦਿਵਾ ਦਿੱਤੀ।
ਇਹ ਵੀ ਪੜ੍ਹੋ : ਦਿੱਲੀ ਪੁਲਸ ਨੇ ਵਿਰਾਟ ਕੋਹਲੀ ਦੀ ਵੀਡੀਓ ਕੀਤੀ ਸਾਂਝੀ, ਜਾਣੋ ਕੀ ਦਿੱਤਾ ਸੰਦੇਸ਼

ਲਿਵਰਪੂਲ ਦੇ ਹੁਣ 32 ਮੈਚਾਂ ’ਚ 53 ਅੰਕ ਹਨ ਤੇ ਉਹ ਛੇਵੇਂ ਸਥਾਨ ’ਤੇ ਹੈ। ਲੀਡਸ ਦੇ ਇੰਨੇ ਹੀ ਮੈਚਾਂ ’ਚ 46 ਅੰਕ ਹਨ ਤੇ ਉਹ ਦਸਵੇਂ ਸਥਾਨ ’ਤੇ ਹੈ। ਇਸ ਤਰ੍ਹਾਂ ਲਿਵਰਪੂਲ ਅਜੇ ਚੈਂਪੀਅਨਜ਼ ਲੀਗ ਦੀ ਦੌੜ ਤੋਂ ਬਾਹਰ ਹੈ। ਜੇਕਰ ਉਹ ਇਸ ਮੈਚ ’ਚ ਜਿੱਤ ਦਰਜ ਕਰ ਲੈਂਦਾ ਤਾਂ ਫਿਰ ਵੇਸਟ ਹੈਮ ਤੋਂ ਉੱਪਰ ਚੌਥੇ ਸਥਾਨ ’ਤੇ ਪਹੁੰਚ ਜਾਂਦਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

Tarsem Singh

Content Editor

Related News