ਛੋਟੇ ਅਫਰੀਦੀ ਨੇ ਲਿਆ ਕ੍ਰਿਕਟ ਮੈਦਾਨ ''ਚ ਵਾਲੀਬਾਲ ਵਰਗਾ ਕੈਚ

Tuesday, Feb 27, 2018 - 08:36 PM (IST)

ਨਵੀਂ ਦਿੱਲੀ, (ਬਿਊਰੋ)— ਜਦੋਂ ਤੋਂ ਟੀ-20 ਕ੍ਰਿਕਟ ਦਾ ਜਨਮ ਹੋਇਆ ਹੈ, ਤੇਜ਼ ਬੱਲੇਬਾਜ਼ੀ ਤੋਂ ਇਲਾਵਾ ਫੀਲਡਿੰਗ ਦਾ ਪੱਧਰ ਬਹੁਤ ਵੱਧ ਗਿਆ ਹੈ। ਭਾਰਤ, ਪਾਕਿਸਤਾਨ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਨੂੰ ਫੀਲਡਿੰਗ ਨੂੰ ਲੈ ਕੇ ਬਹੁਤ ਅਲੋਚਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪਰ ਟੀ-20 ਮੈਚਾਂ ਤੋਂ ਬਾਅਦ ਇਨ੍ਹਾਂ ਟੀਮਾਂ ਦੀ ਫੀਲਡਿੰਗ 'ਚ ਹੈਰਾਨ ਕਰਨ ਵਾਲਾ ਸੁਧਾਰ ਹੋਇਆ ਹੈ। ਕਿਸੇ ਸਮੇਂ ਇਨ੍ਹਾਂ ਟੀਮਾਂ ਦੀ ਫੀਲਡਿੰਗ ਨੂੰ ਕਮਜ਼ੋਰ ਮੰਨਿਆ ਜਾਂਦਾ ਸੀ। ਪਰ ਹੁਣ ਉਹ ਸਮਾਂ ਆ ਗਿਆ ਹੈ ਕਿ ਇਹ ਖਿਡਾਰੀ ਮੈਦਾਨ ਦੇ ਕਿਸੇ ਵੀ ਕੋਨੇ 'ਚ ਛਾਲ ਲਗਾ ਕੇ ਕੈਛ ਫੜ ਲੈਂਦੇ ਹਨ। ਅਜਿਹੀਆਂ ਹੀ ਕੁਝ ਰੋਚਕ ਫੀਲਡਿੰਗ ਪਾਕਿਸਤਾਨ ਸੁਪਰ ਲੀਗ 'ਚ ਦੇਖਣ ਨੂੰ ਮਿਲ ਰਹੀਆਂ ਹਨ। 


ਕੁਝ ਦਿਨ ਪਹਿਲਾ ਸ਼ਾਹਿਦ ਅਫਰੀਦੀ ਵੱਲੋਂ ਛਾਲ ਲਗਾ ਕੇ ਕੀਤੇ ਬਾਊਂਡਰੀ 'ਤੇ ਕੈਚ ਨੇ ਬਹੁਤ ਸੁਰਖੀਆਂ ਇਕੱਠੀਆਂ ਕੀਤੀਆਂ ਸੀ। ਇਸ ਬਾਰ ਅਜਿਹਾ ਹੀ ਸ਼ਾਹਿਨ ਅਫਰੀਦੀ ਦੁਆਰਾ ਛਾਲ ਲਗਾ ਕੇ ਬਾਊਂਡਰੀ 'ਤੇ ਅਕਮਲ ਨੂੰ ਥਰੋ ਕੀਤਾ ਕੈਚ ਲੋਕਾਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੇਖਣ 'ਚ ਇਹ ਕੈਚ ਵਾਲੀਬਾਲ ਕੈਚ ਲੱਗ ਰਿਹਾ ਹੈ। ਹਾਲਾਂਕਿ ਕੈਚ ਦਾ ਕ੍ਰੈਡਿਟ ਅਕਮਲ ਨੂੰ ਮਿਲਿਆ ਪਰ ਕੈਚ ਨੂੰ ਫੜਨ 'ਚ ਵੱਡੀ ਭੂਮੀਕਾ ਸ਼ਾਹਿਨ ਅਫਰੀਦੀ ਦੀ ਰਹੀ।


Related News