ਦਿੱਲੀ ''ਚ ਪ੍ਰਦੂਸ਼ਣ ਵਿਚਾਲੇ ਮਾਸਕ ਪਹਿਨ ਕੇ ਪ੍ਰੈਕਟਿਸ ਕਰਦੇ ਦਿਸੇ ਲਿਟਨ ਦਾਸ

Thursday, Oct 31, 2019 - 03:34 PM (IST)

ਦਿੱਲੀ ''ਚ ਪ੍ਰਦੂਸ਼ਣ ਵਿਚਾਲੇ ਮਾਸਕ ਪਹਿਨ ਕੇ ਪ੍ਰੈਕਟਿਸ ਕਰਦੇ ਦਿਸੇ ਲਿਟਨ ਦਾਸ

ਨਵੀਂ ਦਿੱਲੀ : ਪ੍ਰਦੂਸ਼ਣ ਨੂੰ ਲੈ ਕੇ ਬਦਨਾਮ ਰਹੀ ਭਾਰਤੀ ਦੀ ਰਾਜਧਾਨੀ ਦਿੱਲੀ ਤੋਂ ਇਕ ਹੋਰ ਪਰੇਸ਼ਾਨ ਕਰਨ ਵਾਲੀ ਤਸਵੀਰ ਸਾਹਮਣੇ ਆਈ ਹੈ। ਦਰਅਸਲ 3 ਨਵੰਬਰ ਨੂੰ ਹੋਣ ਵਾਲੇ ਭਾਰਤ ਅਤੇ ਬੰਗਲਾਦੇਸ਼ ਟੀ 20 ਮੈਚ ਤੋਂ ਪਹਿਲਾਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿਚ ਬੰਗਲਾਦੇਸ਼ ਦੇ ਬੱਲੇਬਾਜ਼ ਲਿਟਨ ਦਾਸ ਮਾਸਕ ਪਹਿਨ ਕੇ ਅਭਿਆਸ ਕਰਦੇ ਦਿਸੇ। ਦੱਸ ਦਈਏ ਕਿ ਦੀਵਾਲੀ ਦੇ ਬਾਅਦ ਤੋਂ ਹੀ ਦਿੱਲੀ ਦਾ ਪ੍ਰਦੂਸ਼ਣ ਖਤਰਨਾਕ ਪੱਧਰ 'ਤੇ ਹੈ।

ਦੀਵਾਲੀ ਦੇ ਬਾਅਦ ਤੋਂ ਹੀ ਦਿੱਲੀ ਵਿਚ ਪ੍ਰਦੂਸ਼ਣ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਹੈ। ਕੁਝ ਇਲਾਕਿਆਂ ਵਿਚ ਤਾਂ ਇਸ ਦਾ ਪੱਧਰ ਖਤਰਨਾਕ ਲੈਵਲ ਤੋਂ ਵੀ ਪਾਰ ਕਰ ਗਿਆ ਹੈ। ਅਜਿਹੇ ਹਾਲਾਤਾਂ ਵਿਚ ਅਟਕਲਾਂ ਲਗਾਈਆਂ ਜਾ ਰਹੀਆਂ ਸੀ ਕਿ ਸ਼ਾਇਦ ਮੈਚ ਨੂੰ ਕਿਸੇ ਹੋਰ ਜਗ੍ਹਾ ਕਰਾਇਆ ਜਾ ਸਕਦਾ ਹੈ ਪਰ ਇਨ੍ਹਾਂ ਸਾਰੀਆਂ ਅਟਕਲਾਂ 'ਤੇ ਰੋਕ ਲਾਉਂਦਿਆਂ ਬੀ. ਸੀ. ਸੀ. ਆਈ. ਦੇ ਨਵੇਂ ਬਣੇ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਮੈਚ ਤੈਅ ਤਾਰੀਖ ਅਤੇ ਸਮੇਂ 'ਤੇ ਦਿੱਲੀ ਵਿਚ ਹੀ ਹੋਵੇਗਾ।

ਗੌਤਮ ਗੰਭੀਰ ਨੇ ਦਿੱਤੀ ਆਪਣੀ ਪ੍ਰਤਿਕਿਰਿਆ
PunjabKesari
ਇਸ ਮਾਮਲੇ ਵਿਚ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਅਤੇ ਪੂਰਬੀ ਦਿੱਲੀ ਤੋਂ ਬੀ. ਜੇ. ਪੀ. ਸਾਂਸਦ ਗੌਤਮ ਗੰਭੀਰ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ। ਉਸ ਨੇ ਕਿਹਾ ਕਿ ਸਾਡੇ ਲਈ ਪ੍ਰਦੂਸ਼ਣ ਮੁੱਦਾ ਹੋਣਾ ਚਾਹੀਦਾ ਹੈ ਨਾ ਕਿ ਕ੍ਰਿਕਟ। ਗੌਤਮ ਗੰਭੀਰ ਨੇ ਕਿਹਾ ਕਿ ਦਿੱਲੀ ਵਿਚ ਹਾਲਾਤ ਖਰਾਬ ਹਨ। ਦਿੱਲੀ ਦੇ ਲੋਕਾਂ ਨੂੰ ਵਾਤਾਵਰਣ ਦੀ ਸੰਭਾਲ ਅਤੇ ਪ੍ਰਦੂਸ਼ਣ ਰੋਕਣ ਨੂੰ ਲੈ ਕੇ ਜ਼ਿਆਦਾ ਜਾਗਰੁਕ ਅਤੇ ਗੰਭੀਰ ਹੋਣਾ ਹੋਵੇਗਾ।


Related News