ਮੇਸੀ ਨੇ ਬਾਰਸੀਲੋਨਾ ਦਾ 6000ਵਾਂ ਲੀਗ ਗੋਲ ਦਾਗਿਆ

Sunday, Aug 19, 2018 - 10:02 AM (IST)

ਮੇਸੀ ਨੇ ਬਾਰਸੀਲੋਨਾ ਦਾ 6000ਵਾਂ ਲੀਗ ਗੋਲ ਦਾਗਿਆ

ਮੈਡ੍ਰਿਡ— ਲਿਓਨਲ ਮੇਸੀ ਨੇ ਇੱਥੇ ਬਾਰਸੀਲੋਨਾ ਦਾ ਸਪੈਨਿਸ਼ ਲੀਗ 'ਚ 6000ਵਾਂ ਗੋਲ ਦਾਗਿਆ ਜਿਸ ਨਾਲ ਟੀਮ ਨੇ ਖਿਤਾਬ ਬਚਾਉਣ ਦੀ ਆਪਣੀ ਮੁਹਿੰਮ ਦੀ ਸ਼ੁਰੂਆਤ ਜਿੱਤ ਦੇ ਨਾਲ ਕੀਤੀ।
Image result for Lionel Messi\
ਮੇਸੀ ਨੇ ਕੈਂਪ ਨਾਊ 'ਚ ਬਾਰਸੀਲੋਨਾ ਦੀ ਅਲਾਵੇਸ 'ਤੇ 3-0 ਦੀ ਜਿੱਤ ਦੇ ਦੌਰਾਨ 64ਵੇਂ ਮਿੰਟ 'ਚ ਫ੍ਰੀ ਕਿੱਕ 'ਤੇ ਟੀਮ ਵੱਲੋਂ ਆਪਣਾ ਪਹਿਲਾ ਗੋਲ ਦਾਗਿਆ। ਉਨ੍ਹਾਂ ਨੇ ਇੰਜਰੀ ਟਾਈਮ ਦੇ ਦੂਜੇ ਮਿੰਟ 'ਚ ਟੀਮ ਵੱਲੋਂ ਤੀਜਾ ਗੋਲ ਵੀ ਕੀਤਾ। ਇਸ ਵਿਚਾਲੇ ਫਿਲਿਪ ਕੋਟਿਨਹੋ ਨੇ 83ਵੇਂ ਮਿੰਟ 'ਚ ਬਾਰਸੀਲੋਨਾ ਵੱਲੋਂ ਦੂਜਾ ਗੋਲ ਕੀਤਾ। ਮੇਸੀ ਨੇ 2009 'ਚ ਬਾਰਸੀਲੋਨਾ ਦਾ 5000ਵਾਂ ਗੋਲ ਵੀ ਦਾਗਿਆ ਸੀ।


Related News