ਬਾਰਸੀਲੋਨਾ ਨੇ ਬੇਟਿਸ ਨੂੰ ਹਰਾ ਕੇ ਰੀਅਲ ਮੈਡ੍ਰਿਡ ਨਾਲ ਅੰਕਾਂ ਦਾ ਫਰਕ ਕੀਤਾ ਘੱਟ

02/11/2020 9:39:40 AM

ਸਪੋਰਟਸ ਡੈਸਕ— ਬਾਰਸੀਲੋਨਾ ਨੇ ਇੱਥੇ ਸਪੈਨਿਸ਼ ਫੁੱਟਬਾਲ ਲੀਗ ਲਾ ਲੀਗਾ ਵਿਚ ਪੰਜ ਗੋਲ ਤਕ ਚੱਲੇ ਮੈਚ ਵਿਚ ਰੀਅਲ ਬੇਟਿਸ ਨੂੰ 3-2 ਨਾਲ ਹਰਾ ਕੇ ਸੂਚੀ ਵਿਚ ਚੋਟੀ 'ਤੇ ਮੌਜੂਦ ਆਪਣੇ ਪੁਰਾਣੇ ਵਿਰੋਧੀ ਕਲੱਬ ਰੀਅਲ ਮੈਡਰਿਡ ਨਾਲ ਅੰਕਾਂ ਦਾ ਫ਼ਰਕ ਤਿੰਨ ਕਰ ਲਿਆ। ਬਾਰਸੀਲੋਨਾ ਦੀ ਇਸ ਲੀਗ ਵਿਚ ਪਿਛਲੇ ਚਾਰ ਮੈਚਾਂ ਵਿਚ ਘਰ 'ਚੋਂ ਬਾਹਰ ਇਹ ਪਹਿਲੀ ਜਿੱਤ ਹੈ। ਟੀਮ ਦੇ ਸੁਪਰ ਸਟਾਰ ਸਟ੍ਰਾਈਕਰ ਲਿਓਨਿਲ ਮੇਸੀ ਗੋਲ ਤਾਂ ਨਹੀਂ ਕਰ ਸਕੇ ਪਰ ਉਨ੍ਹਾਂ ਨੇ ਤਿੰਨ ਵਾਰ ਖਿਡਾਰੀਆਂ ਦੀ ਗੋਲ ਕਰਨ ਵਿਚ ਮਦਦ ਕੀਤੀ ।

ਸੂਚੀ ਵਿਚ ਬਾਰਸੀਲੋਨਾ ਤੇ ਰੀਅਲ ਮੈਡ੍ਰਿਡ ਅਜੇ ਤਕ 23-23 ਮੈਚ ਖੇਡ ਚੁੱਕੇ ਹਨ। ਬਾਰਸੀਲੋਨਾ ਦੇ ਖੇਡ ਡਾਇਰੈਕਟਰ ਏਰਿਕ ਏਬੀਡਾਲ ਤੇ ਮੇਸੀ ਵਿਚਾਲੇ ਹੋਏ ਵਿਵਾਦ ਤੋਂ ਬਾਅਦ ਟੀਮ ਕੋਪਾ ਡੇਲ ਰੇ ਵਿਚ ਅਥਲੈਟਿਕੋ ਬਿਲਬਾਓ ਖਿਲਾਫ 0-1 ਨਾਲ ਹਾਰ ਕੇ ਟੂਰਨਾਮੈਂਟ 'ਚੋਂ ਬਾਹਰ ਹੋ ਗਈ ਸੀ।

ਮੈਨੇਜਰ ਕਵਿਕ ਸੇਤੀਆਨ ਦੀ ਨਵੀਂ ਟੀਮ ਬਾਰਸੀਲੋਨਾ ਨੂੰ ਆਪਣੇ ਮੈਨੇਜਰ ਦੀ ਸਾਬਕਾ ਟੀਮ ਨੂੰ ਹਰਾਉਣ ਵਿਚ ਸੰਘਰਸ਼ ਵੀ ਕਰਨਾ ਪਿਆ। ਬਾਰਸੀਲੋਨਾ ਤੇ ਬੇਟਿਸ ਨੂੰ 10-10 ਖਿਡਾਰੀਆਂ ਨਾਲ ਮੈਚ ਖੇਡਣਾ ਪਿਆ। ਰੋਮਾਂਚਕ ਗੱਲ ਹੈ ਕਿ ਆਪੋ-ਆਪਣੀਆਂ ਟੀਮਾਂ ਲਈ ਗੋਲ ਕਰਨ ਵਾਲੇ ਖਿਡਾਰੀ ਹੀ ਰੈੱਡ ਕਾਰਡ ਦੇ ਕਾਰਨ ਮੈਦਾਨ 'ਚੋਂ ਬਾਹਰ ਹੋ ਗਏ। ਬੇਟਿਸ ਦੇ ਨਾਬਿਲ ਫੇਕਿਰ ਨੂੰ 76ਵੇਂ ਮਿੰਟ ਤੇ ਬਾਰਸੀਲੋਨਾ ਦੇ ਕਲੇਮੇਂਟ ਲੇਂਗਲੇਟ ਨੂੰ 79ਵੇਂ ਮਿੰਟ ਵਿਚ ਮੈਦਾਨ ਛੱਡਣਾ ਪਿਆ।


Tarsem Singh

Content Editor

Related News