ਅਨੁਜ ਡੇਢਾ ''ਤੇ ਲਾਈਫ ਟਾਈਮ ਲਈ ਪਾਬੰਦੀ ਲਾਈ ਜਾਵੇਗੀ : DDCA

02/13/2019 1:50:05 AM

ਨਵੀਂ ਦਿੱਲੀ— ਦਿੱਲੀ ਤੇ ਜ਼ਿਲਾ ਕ੍ਰਿਕਟ ਸੰਘ (ਡੀ. ਡੀ. ਸੀ. ਏ.) ਨੇ ਅੰਡਰ-23 ਕ੍ਰਿਕਟਰ ਅਨੁਜ ਡੇਢਾ 'ਤੇ ਲਾਈਫ ਟਾਈਮ ਲਈ ਪਾਬੰਦੀ ਲਾਉਣ ਦੀ ਪੂਰੀ ਤਿਆਰੀ ਕਰ ਲਈ ਹੈ, ਜਿਸ ਨੇ ਰਾਜ ਦੀ ਅੰਡਰ -23 ਟੀਮ 'ਚ ਚੋਣ ਨਾ ਹੋਣ 'ਤੇ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਅਮਿਤ ਭੰਡਾਰੀ ਨਾਲ ਕੁੱਟਮਾਰ ਕੀਤੀ ਸੀ।
ਸੀਨੀਅਰ ਚੋਣ ਕਮੇਟੀ ਦੇ ਮੁਖੀ ਭੰਡਾਰੀ 'ਤੇ ਡੇਢਾ ਤੇ ਉਸ ਦੇ ਸਾਥੀਆਂ ਨੇ ਸੋਮਵਾਰ ਸੇਂਟ ਸਟੀਫਨਸ ਮੈਦਾਨ 'ਤੇ ਉਦੋਂ ਹਮਲਾ ਕੀਤਾ ਸੀ, ਜਦੋਂ ਉਹ ਸੱਯਦ ਮੁਸ਼ਤਾਕ ਅਲੀ ਟਰਾਫੀ ਦੀ ਤਿਆਰੀ ਕਰ ਰਹੀ ਦਿੱਲੀ ਦੀ ਸੀਨੀਅਰ ਟੀਮ ਦਾ ਅਭਿਆਸ ਮੈਚ ਦੇਖ ਰਿਹਾ ਸੀ।  ਡੇਢਾ ਤੇ 15 ਹੋਰਨਾਂ ਨੇ ਭੰਡਾਰੀ 'ਤੇ ਹਾਕੀਆਂ, ਕ੍ਰਿਕਟ ਬੱਲਿਆਂ ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕੀਤਾ ਸੀ।


Gurdeep Singh

Content Editor

Related News